FacebookTwitterg+Mail

ਬਾਕਸ ਆਫਿਸ ਦੀ ਰੇਸ 'ਚ 'ਸੱਤਯਮੇਵ ਜਯਤੇ' ਤੋਂ ਅੱਗੇ ਨਿਕਲੀ 'ਗੋਲਡ', ਕਮਾਏ ਇੰਨੇ ਕਰੋੜ

satyameva jayate and gold
16 August, 2018 03:28:10 PM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਬਾਕਸ ਆਫਿਸ ਦੀ ਜੰਗ 'ਚ ਅਕਸ਼ੈ ਕੁਮਾਰ ਦੀ ਫਿਲਮ 'ਗੋਲਡ' ਅਤੇ ਜਾਨ ਅਬ੍ਰਾਹਿਮ ਦੀ 'ਸੱਤਯਮੇਵ ਜਯਤੇ' ਨੂੰ ਪਛਾੜ ਦਿੱਤਾ ਹੈ। ਪਹਿਲੇ ਦਿਨ ਕਲੈਕਸ਼ਨ ਦੇ ਮਾਮਲੇ 'ਚ ਅਕਸ਼ੈ ਜਾਨ ਤੋਂ ਅੱਗੇ ਨਿਕਲ ਗਏ ਹਨ। ਦੇਸ਼ ਦੇ ਪਹਿਲੇ ਓਲੰਪਿਕ ਗੋਲਡ ਮੈਡਲ ਦੀ ਕਹਾਣੀ ਬਿਆਨ ਕਰਦੀ ਫਿਲਮ 'ਗਲੋਡ' ਨੇ ਪਹਿਲੇ ਦਿਨ 'ਚ 25 ਕਰੋੜ 25 ਲੱਖ ਰੁਪਏ ਦੀ ਕਮਾਈ ਕੀਤੀ ਹੈ। ਇਸ ਦੇ ਨਾਲ ਹੀ 'ਗੋਲਡ' ਇਸ ਸਾਲ ਦੀ ਪਹਿਲੇ ਦਿਨ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਤੀਜੀ ਫਿਲਮ ਬਣ ਗਈ ਹੈ।
 

ਦੱਸ ਦੇਈਏ ਕਿ ਜਾਨ ਦੀ ਫਿਲਮ 'ਸੱਤਯਮੇਵ ਜਯਤੇ' ਨੇ ਪਹਿਲੇ ਦਿਨ 20 ਕਰੋੜ 52 ਲੱਖ ਰੁਪਏ ਦਾ ਬਿਜ਼ਨੈੱਸ ਕੀਤਾ ਹੈ। ਇਸ ਫਿਲਮ ਨੇ ਭਾਵੇਂ ਹੀ 'ਗੋਲਡ' ਤੋਂ ਘੱਟ ਕਮਾਈ ਕੀਤੀ ਹੈ ਪਰ ਰਿਕਾਰਡ ਬਣਾਉਣ ਦੇ ਮਾਮਲੇ 'ਚ ਇਹ ਫਿਲਮ 'ਚ ਵੀ ਪਿੱਛੇ ਨਹੀਂ ਹੈ। 'ਗੋਲਡ' ਪਹਿਲੀ 'ਏ' ਸਰਟੀਫਿਕੇਟ ਵਾਲੀ ਫਿਲਮ ਬਣ ਗਈ ਹੈ, ਜਿਸ ਨੇ ਹੁਣ ਤੱਕ ਸਭ ਤੋਂ ਜ਼ਿਆਦਾ ਕਮਾਈ ਕੀਤੀ ਹੈ।

 


Tags: John AbrahamManoj BajpayeeBox OfficeSatyameva JayateAkshay KumarGold

Edited By

Sunita

Sunita is News Editor at Jagbani.