FacebookTwitterg+Mail

ਜਿਨਸੀ ਸ਼ੋਸ਼ਣ ਮਾਮਲੇ 'ਚ 'ਅਨੀਤਾ ਭਾਬੀ' 'ਤੇ ਭੜਕੀ 'ਅੰਗੂਰੀ ਭਾਬੀ', ਭੜਾਸ ਕੱਢਦੇ ਹੋਏ ਕਿਹਾ...!

saumya tandon
27 March, 2017 02:36:38 PM
ਮੁੰਬਈ— ਟੀ. ਵੀ. ਸੀਰੀਅਲ 'ਭਾਬੀ ਜੀ ਘਰ ਪੈ ਹੈਂ' ਦੇ ਪ੍ਰੋਡਿਊਸਰ 'ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਾਉਣ ਤੋਂ ਬਾਅਦ ਸ਼ਿਲਪਾ ਸ਼ਿੰਦੇ ਹੁਣ ਸੌਮਿਆ ਟੰਡਨ 'ਤੇ ਵੀ ਭੜਕੀ ਨਜ਼ਰ ਆਈ। ਅਸਲ 'ਚ ਇਸ ਸ਼ੋਅ 'ਚ ਅਨੀਤਾ ਭਾਬੀ ਦਾ ਕਿਰਦਾਰ ਕਰ ਰਹੀ ਸੌਮਿਆ ਨੇ ਕਿਹਾ ਸੀ ਕਿ, ਮੈਂ ਸ਼ਿਲਪਾ ਨਾਲ ਹੋਏ ਜਿਨਸੀ ਸ਼ੋਸ਼ਣ ਬਾਰੇ ਕੁਝ ਵੀ ਨਹੀਂ ਜਾਣਦੀ। ਇਸ ਨੂੰ ਲੈ ਕੇ ਸ਼ਿਲਪਾ ਨੇ ਉਸ 'ਤੇ ਟਿੱਪਣੀ ਕੀਤੀ, ''ਮੈਨੂੰ ਸੌਮਿਆ ਦੀ ਜ਼ਰੂਰਤ ਨਹੀਂ। ਸਾਰੇ ਜਾਣਦੇ ਹਨ ਕਿ ਉਹ ਆਖਿਰ ਕਿਸ ਤਰ੍ਹਾਂ ਦੀ ਹੈ। ਖੁਸ਼ ਹਾਂ ਕਿ ਮੈਂ ਬੇਹੂਦਾ 'ਭਾਬੀ ਜੀ...!' ਦੀ ਟੀਮ ਤੋਂ ਬਾਹਰ ਹੋ ਗਈ ਹਾਂ।''
ਸ਼ਿਲਪਾ ਦਾ ਕਹਿਣਾ ਕਿ ਮੈਂ ਆਪ ਦੱਸਿਆ ਸੀ ਸੌਮਿਆ ਨੂੰ ਇਸ ਬਾਰੇ...
ਸ਼ੋਅ 'ਚ ਅੰਗੂਰੀ ਭਾਬੀ ਦਾ ਕਿਰਦਾਰ ਕਰ ਚੁੱਕੀ ਸ਼ਿਲਪਾ ਨੇ ਇੱਕ ਇੰਟਰਵਿਊ 'ਚ ਕਿਹਾ, ''ਮੈਂ ਆਪਣਾ ਦੁੱਖ ਸੌਮਿਆ ਨਾਲ ਸ਼ੇਅਰ ਕੀਤਾ ਸੀ। ਮੈਂ ਕਿਹਾ ਸੀ ਕਿ ਸੰਜੇ ਕੋਹਲੀ (ਪ੍ਰੋਡਿਊਸਰ) ਮੇਰੇ ਨਾਲ ਗੰਦੀਆਂ, ਅਸ਼ਲੀਲ ਗੱਲਾਂ ਕਰਦੇ ਹਨ। ਉਹ ਹਮੇਸ਼ਾ ਕਹਿੰਦਾ ਸੀ ਕਿ ਮੈਂ ਉਸ ਦਾ ਖਿਆਲ ਰੱਖਾ।'' ਇੰਨਾ ਹੀ ਨਹੀਂ ਸੌਮਿਆ ਨੇ ਦੱਸਿਆ ਹੈ ਕਿ ਇਸ ਤੋਂ 2 ਦਿਨ ਬਾਅਦ ਸੰਜੇ ਦੀ ਪਤਨੀ ਅਤੇ ਸ਼ੋਅ ਦੀ ਸਹਿ-ਪ੍ਰੋਡਿਊਸਰ ਬਿਨੇਫਰ ਕੋਹਲੀ ਦਾ ਫੋਨ ਆਇਆ ਅਤੇ ਸ਼ੋਅ ਤੋਂ ਕੱਢਣ ਦੀ ਧਮਕੀ ਦੇਣ ਲੱਗੀ।
ਸੌਮਿਆ ਦਾ ਇਹ ਹੈ ਕਹਿਣਾ...
ਬਕੌਲ ਸੌਮਿਆ, ''ਮੈਂ ਕੰਮ ਦੀ ਜਗ੍ਹਾ ਕਿਸੇ ਵੀ ਤਰ੍ਹਾ ਦੇ ਜਿਨਸੀ ਸ਼ੋਸ਼ਣ ਦੇ ਵਿਰੁੱਧ ਹਾਂ। ਮੇਰੇ ਅਤੇ ਸ਼ਿਲਪਾ 'ਚ ਇਸ ਮਾਮਲੇ ਨੂੰ ਲੈ ਕੇ ਕੋਈ ਗੱਲ ਨਹੀਂ ਹੋਈ।''ਪਿਛਲੇ ਸਾਲ ਦਸੰਬਰ 'ਚ ਗੁਪਤ ਤਰੀਕੇ ਨਾਲ ਵਿਆਹ ਕਰਵਾ ਲਿਆ ਸੀ। ਸੌਮਿਆ ਦਾ ਜਨਮ 3 ਨਵੰਬਰ 1984 ਨੂੰ ਭੋਪਾਲ ਮੱਧ ਪ੍ਰਦੇਸ਼ 'ਚ ਹੋਇਆ ਸੀ।

Tags: Saumya TandonShilpa Shindesexual harassment caseSanjay KohliBhabhi in Bhabi Ji Ghar Par Haiਸ਼ਿਲਪਾ ਸ਼ਿੰਦੇਸੌਮਿਆ ਟੰਡਨ