FacebookTwitterg+Mail

ਅਨੀਤਾ ਭਾਬੀ ਨੂੰ ਦੇਖ ਖਿੱਸਕਦੇ ਹਨ ਲੱਖਾਂ ਲੋਕਾਂ ਦੇ ਦਿਲ, ਖੁਦ ਦੱਸੇ ਫਿਟਨੈੱਸ ਤੇ ਗਲੋਇੰਗ ਸਕਿਨ ਦੇ ਰਾਜ਼

saumya tandon
17 October, 2017 02:22:44 PM

ਨਵੀਂ ਦਿੱਲੀ(ਬਿਊਰੋ)— ਫਿਲਮੀ ਪਰਦੇ ਤੋਂ ਟੀ. ਵੀ. ਦੁਨੀਆਂ 'ਚ ਗੌਰੀ ਮੇਮ ਉਰਫ ਅਨੀਤਾ ਭਾਬੀ ਦੇ ਨਾਂ ਨਾਲ ਪਛਾਣ ਬਣਾਉਣ ਵਾਲੀ ਅਦਾਕਾਰਾ ਸੌਮਿਆ ਟੰਡਨ ਟੀ. ਵੀ. ਦੀ ਅੱਜ ਵੱਡੀ ਖਬਰ ਬਣ ਗਈ ਹੈ। ਸੌਮਿਆ ਫਿਲਮ 'ਜਬ ਵੀ ਮੈਟ' 'ਚ ਕਰੀਨਾ ਦੀ ਭੈਣ ਦੇ ਕਿਰਦਾਰ 'ਚ ਨਜ਼ਰ ਆ ਚੁੱਕੀ ਹੈ। ਨਾਲ ਹੀ ਉਸ ਨੇ ਕਈ ਵੱਡੇ ਰਿਐਲਿਟੀ ਸ਼ੋਅ ਨੂੰ ਵੀ ਹੋਸਟ ਕੀਤਾ ਹੈ, ਜਿਸ 'ਤ 'ਜੋਰ ਕਾ ਝਟਕਾ', 'ਡਾਂਸ ਇੰਡੀਆ ਡਾਂਸ', 'ਬੋਰਨਵਿਟਾ ਕਵਿਜ ਕੰਟੈਸਟ' ਆਦਿ ਸ਼ਾਮਲ ਹਨ।

Punjabi Bollywood Tadka
ਸੌਮਿਆ ਦੀ ਡਾਈਟ ਯੋਜਨਾ
ਇਕ ਇੰਟਰਵਿਊ ਦੌਰਾਨ ਸੌਮਿਆ ਨੇ ਆਪਣੀ ਫਿਟਨੈੱਸ ਤੇ ਬਿਊਟੀ ਬਾਰੇ ਦੱਸਦੇ ਹੋਏ ਕਿਹਾ ਕਿ ਇਕ ਡੇਲੀ ਸ਼ੋਅ ਦਾ ਹਿੱਸਾ ਹੋਣ ਕਾਰਨ ਮੈਨੂੰ ਆਪਣੀ ਡਾਈਟ ਤੇ ਫਿਟਨੈੱਸ ਨੂੰ ਕਾਇਮ ਰੱਖਣਾ ਕਾਫੀ ਮੁਸ਼ਕਿਲ ਹੁੰਦਾ ਸੀ। ਨਾਲ ਹੀ ਸਟੂਡੀਓ ਘਰ ਤੋਂ ਦੂਰ ਹੋਣ ਕਾਰਨ ਮੈਨੂੰ ਰੋਜ਼ਾਨਾ 3 ਤੋਂ 4 ਘੰਟੇ ਦਾ ਸਫਰ ਕਰਨਾ ਪੈਂਦਾ ਸੀ ਪਰ ਇਸ ਦੇ ਬਾਵਜੂਦ ਮੈਂ 3 ਜਾਂ 4 ਦਿਨ ਵਰਕਆਊਟ ਜ਼ਰੂਰ ਕਰਦੀ।

Punjabi Bollywood Tadka

ਆਪਣੀ ਡਾਈਟ ਬਾਰੇ ਉਸ ਨੇ ਦੱਸਿਆ ਕਿ ਉਹ ਤਾਂ ਮੇਰਾ ਕੋਈ ਖਾਸ ਡਾਈਟ ਪਲਾਨ ਨਹੀਂ ਸੀ ਪਰ ਉਹ ਬਿਨਾਂ ਤੇਲ ਵਾਲਾ ਖਾਣਾ ਹੀ ਖਾਂਦੀ ਹੈ। ਪ੍ਰੋਟੀਨ ਨੂੰ ਭਰਪੂਰ ਮਾਤਰਾ 'ਚ ਲੈਣ ਨਾਲ ਹਰ ਦਿਨ ਕਿਸੇ 2 ਫਲਾਂ ਦਾ ਸੇਵਨ ਜ਼ਰੂਰ ਕਰਦੀ ਹੈ ਤੇ ਦੋ ਦਿਨ 'ਚ ਲਗਭਗ 8 ਤੋਂ 10 ਗਲਾਸ ਪਾਣੀ ਪੀਂਦੀ ਹੈ।

Punjabi Bollywood Tadka
ਸੌਮਿਆ ਦੀ ਤੰਦਰੁਸਤ ਸਕਿਨ (ਚਮੜੀ) ਦਾ ਰਾਜ਼
ਆਪਣੀ ਤੰਦਰੁਸਤ ਸਕਿਨ ਲਈ ਉਹ ਰੋਜ਼ਾਨਾ ਸਵੇਰੇ ਖਾਲੀ ਭੇਟ ਆਂਵਲਾ ਤੇ ਐਲੋਵੇਰਾ ਦੇ 2 ਗਲਾਸ ਜੂਸ ਦੇ ਪੀਂਦੀ ਹੈ। ਇਸ ਦੇ ਨਾਲ ਹੀ ਤੰਦਰੁਸਤ ਸਕਿਨ ਤੇ ਵਾਲਾਂ ਲਈ ਉਹ ਰੋਜ਼ਾਨਾ ਨਾਰੀਅਲ ਪਾਣੀ ਦਾ ਪ੍ਰਯੋਗ ਕਰਦੀ ਹੈ। ਉਹ ਕੈਲਸ਼ੀਅਮ, ਵਿਟਾਮਿਨ ਬੀ-12 ਤੇ ਡੀ-3 ਸਪਲੀਮੈਂਟਸ ਦਾ ਇਸਤੇਮਾਲ ਵੀ ਕਰਦੀ ਹੈ।

Punjabi Bollywood Tadka

ਆਪਣੀ ਸਕਿਨ ਲਈ ਹਮੇਸ਼ਾ ਹੀ ਆਰਗੈਨਿਕ  ਕਾਸਮੈਟਿਕ ਉਤਪਾਦ ਦੀ ਹੀ ਵਰਤੋ ਕਰਨਾ ਪਸੰਦ ਕਰਦੀ ਹੈ। ਉਹ ਭਾਵੇਂ ਘਰ 'ਚ ਹੋਵੇ ਜਾਂ ਘਰ ਤੋਂ ਬਾਹਰ ਉਹ ਕਦੇ ਵੀ ਸਨਸਕ੍ਰੀਨ ਲੋਸ਼ਨ ਲਾਉਣਾ ਨਹੀਂ ਭੁੱਲਦੀ।


Tags: Saumya TandonBhabhiji Ghar Par HaiFitness and Beauty SecretsGori Mem