ਮੁੰਬਈ(ਬਿਊਰੋ)— ਅੱਜ (14 ਅਕਤੂਬਰ) ਰਾਤ ਪਾਲੀਵੁੱਡ ਇੰਡਸਟਰੀ ਤੇ ਟੀ. ਵੀ. ਅਦਾਕਾਰਾ ਸਰਗੁਣ ਮਹਿਤਾ ਅਤੇ 'ਬਿੱਗ ਬੌਸ 10' ਦੇ ਫਾਈਨਲਿਸਟ ਮਨੂੰ ਪੰਜਾਬੀ 'ਬਿੱਗ ਬੌਸ' ਦੇ ਘਰ ਨਿਊਜ਼ ਰਿਪੋਰਟਰ ਸੌਰਭ ਸ਼ਰਮਾ ਨਾਲ ਸ਼ਿਰਕਤ ਕਰਨਗੇ। ਇਸ ਐਪੀਸੋਡ 'ਚ ਇਹ ਤਿੰਨੋਂ ਘਰ ਦੇ ਅੰਦਰ ਹੋਣ ਵਾਲੇ ਘਰਵਾਲਿਆਂ ਵਿਚਕਾਰ ਹੋਣ ਵਾਲੀ ਬਹਿਸ 'ਤੇ ਗੱਲਬਾਤ ਕਰਨਗੇ। ਘਰ ਦਾ ਹਰੇਕ ਮੈਂਬਰ ਇਨ੍ਹਾਂ ਨਾਲ ਆਪਣਾ ਮਤ ਸਾਂਝਾ ਕਰੇਗਾ। ਟੀ. ਵੀ. ਦੇ ਵਿਵਾਦਾਂ ਨਾਲ ਭਰਿਆ ਰਿਐਲਿਟੀ ਸ਼ੋਅ 'ਬਿੱਗ ਬੌਸ 11' ਦੇ ਘਰ ਅੰਦਰ ਐਂਟਰੀ ਲੈਂਦੇ ਹੀ ਮੁਕਾਬਲੇਬਾਜਾਂ ਨੇ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਘਰ ਅੰਦਰ ਇਕ ਤੋਂ ਬਾਅਦ ਇਕ ਧਮਾਕੇ ਹੁੰਦੇ ਜਾ ਰਹੇ ਹਨ।
ਪਹਿਲੇ ਵੀਕੈਂਡ ਦੇ ਧਮਾਕੇ ਤੋਂ ਬਾਅਦ ਫਿਰ ਤੋਂ ਇਕ ਹੋਰ ਧਮਾਕਾ ਹੋਣ ਜਾ ਰਿਹਾ ਹੈ। ਜਾਣਕਾਰੀ ਮੁਤਾਬਕ 'ਫ੍ਰਾਈਡੇ ਕਾ ਫੈਸਲਾ' ਐਪੀਸੋਡ ਲਈ ਇਹ ਤਿੰਨੋਂ 'ਬਿੱਗ ਬੌਸ 11' ਦੇ ਘਰ 'ਚ ਪੈਨੇਲਿਸਟ ਦੇ ਤੌਰ 'ਤੇ ਨਜ਼ਰ ਆਉਣ ਵਾਲੇ ਹਨ। ਖ਼ਬਰ ਮੁਤਾਬਕ ਇਹ ਤਿੰਨੋਂ ਕਾਮਨ ਕੰਟੈਸਟੈਂਟ ਅਤੇ ਸੈਲੀਬ੍ਰਿਟੀ ਵਿਚਕਾਰ ਹੋਣ ਵਾਲੇ ਵਿਵਾਦ ਨੂੰ ਜੱਜ ਕਰਦੇ ਦਿਖਾਈ ਦੇਣਗੇ। ਇਸ ਦੇ ਨਾਲ ਹੀ ਸ਼ੁੱਕਰਵਾਰ ਦੇ ਐਪੀਸੋਡ 'ਚ ਸ਼ਿਲਪਾ ਸ਼ਿੰਦੇ, ਹਿਨਾ ਖਾਨ, ਵਿਕਾਸ ਗੁਪਤਾ ਅਤੇ ਜੁਬੇਰ ਖਾਨ ਦਾ ਜ਼ਿਕਰ ਕਰਦੇ ਹੋਏ ਚਰਚਾ ਕੀਤੀ ਜਾਵੇਗੀ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਦਰਸ਼ਕ ਇਨ੍ਹਾਂ ਪੈਨੇਲਿਸਟਸ 'ਚ ਸਹਿਮਤ ਹੁੰਦੇ ਹਨ ਜਾਂ ਨਹੀਂ।
ਜ਼ਿਕਰਯੋਗ ਹੈ ਕਿ ਮਨੂੰ ਪੰਜਾਬੀ ਜਿੱਥੇ ਮੁਕਾਬਲੇਬਾਜ਼ ਦੇ ਤੌਰ 'ਤੇ ਆਪਣੀ ਰਾਏ ਦੇਣਗੇ ਤਾਂ ਉੱਥੇ ਸਰਗੁਣ ਦਰਸ਼ਕ ਵਾਂਗ ਘਰਵਾਲਿਆਂ ਦੇ ਵਿਵਹਾਰ 'ਤੇ ਗੱਲ ਕਰੇਗੀ। ਪਿਛਲੇ ਬਿੱਗ ਬੌਸ ਦੇ ਸੀਜ਼ਨ 'ਚ ਮਨੂੰ ਪੰਜਾਬੀ ਫਾਈਨਲ 'ਚ ਪੁੱਜਣ 'ਚ ਕਾਮਯਾਬ ਹੋਏ ਸਨ। ਮਨੂੰ 'ਬਿੱਗ ਬੌਸ 10' ਦੇ ਜੇਤੂ ਨੂੰ ਸਖਤ ਟੱਕਰ ਦਿੰਦੇ ਨਜ਼ਰ ਆਏ ਸਨ। ਉਸ ਦੌਰਾਨ ਲੋਕ ਉਨ੍ਹਾਂ ਨੂੰ ਕਾਫੀ ਪਸੰਦ ਵੀ ਕਰਨ ਲੱਗੇ ਸਨ। ਸਲਮਾਨ ਨੇ ਸ਼ੋਅ ਦੇ ਲਾਂਚ ਇਵੈਂਟ 'ਚ ਸਾਫ ਕਰ ਦਿੱਤਾ ਸੀ ਕਿ ਘਰ 'ਚ ਜੋ ਲੋਕ ਨਿਯਮਾਂ ਦਾ ਪਾਲਣਾਂ ਨਹੀਂ ਕਰਨਗੇ, ਉਨ੍ਹਾਂ ਦੇ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇਗੀ, ਜਿਸ ਦੇ ਤਹਿਤ ਪ੍ਰਿਯਾਂਕ ਨੂੰ ਘਰੋਂ ਬਾਹਰ ਰਸਤਾ ਦਿਖਾਇਆ ਗਿਆ ਸੀ।