ਮੁੰਬਈ (ਬਿਊਰੋ)— ਟੀ. ਵੀ. ਦੇ ਮਸ਼ਹੂਰ ਸੀਰੀਅਲ ਕਰਾਈਮ ਸ਼ੋਅ 'ਸਾਵਧਾਨ ਇੰਡੀਆ' ਹਾਲ ਹੀ 'ਚ ਬੰਦ ਕਰਨ ਦਾ ਨਿਰਦੇਸ਼ ਜਾਰੀ ਕਰ ਦਿੱਤਾ ਗਿਆ ਹੈ। ਖਬਰਾਂ ਦੀ ਮੰਨੀਏ ਤਾਂ 'ਸਟਾਰ ਭਾਰਤ' ਨੂੰ 'ਸਾਵਧਾਨ ਇੰਡੀਆ' ਦੀ ਪ੍ਰੇਜੈਂਟੇਸ਼ਨ ਨੂੰ ਲੈ ਕੇ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ। ਸ਼ੋਅ ਵਿਚ ਜ਼ੁਰਮ ਦੀਆਂ ਸੱਚੀਆਂ ਘਟਨਾਵਾਂ ਨੂੰ ਦਿਖਾਉਣ ਦੇ ਤਰੀਕੇ 'ਤੇ ਸਵਾਲ ਚੁੱਕੇ ਜਾ ਰਹੇ ਸਨ ਜਿਸ ਦੇ ਚਲਦੇ ਉਨ੍ਹਾਂ ਨੇ ਸ਼ੋਅ ਨੂੰ ਬੰਦ ਕਰਨ ਦਾ ਫੈਂਸਲਾ ਲਿਆ।
'ਸਟਾਰ ਭਾਰਤ' ਦੀ ਨੀਤੀ ਮੁਤਾਬਕ ਚੈਨਲ 'ਤੇ ਅਜਿਹੇ ਸ਼ੋਅ ਦਿਖਾਏ ਜਾਣਗੇ ਜਿਸ ਦੇ ਨਾਲ ਪੇਂਡੂ ਇਲਾਕਿਆਂ ਦੀ ਜਨਤਾ ਵੀ ਜੁੜ ਸਕੇ। ਇਹੀ ਵਜ੍ਹਾ ਹੈ ਕਿ 'ਨਿਮਕੀ ਮੁਖੀਆ', 'ਕਾਲ ਭੈਰਵ' ਅਤੇ 'ਸਾਮ ਦਾਮ ਦੰਡ ਭੇਦ' ਵਰਗੇ ਸ਼ੋਅਜ਼ ਨੂੰ ਪਹਿਲ ਦਿੱਤੀ ਗਈ। ਉਂਝ ਪਿਛਲੇ ਚਾਰ ਸਾਲਾਂ ਨਾਲ ਟੀ. ਵੀ. ਦਰਸ਼ਕਾਂ ਦਾ ਪਸੰਦੀਦਾਰ ਸ਼ੋਅ ਬਣੇ ਰਹਿਣ ਦੇ ਬਾਵਜੂਦ ਇਸ ਸ਼ੋਅ ਨੂੰ ਬੰਦ ਕਰਨ ਦਾ ਫੈਸਲਾ ਹੈਰਾਨ ਕਰ ਦੇਣ ਵਾਲਾ ਹੈ। ਦੱਸ ਦਈਏ ਕਿ ਜਦੋਂ 'ਲਾਈਫ ਓਕੇ' ਨੂੰ 'ਸਟਾਰ ਭਾਰਤ' ਦੇ ਨਾਮ ਨਾਲ ਰੀ-ਲਾਂਚ ਕੀਤਾ ਗਿਆ ਤਾਂ ਸਿਰਫ 'ਸਾਵਧਾਨ ਇੰਡੀਆ' ਸ਼ੋਅ ਨੂੰ ਨਵੇਂ ਚੈਨਲ 'ਤੇ ਜਾਰੀ ਰੱਖਿਆ ਗਿਆ। ਸਭ ਤੋਂ ਪਹਿਲਾਂ ਇਸ ਸ਼ੋਅ ਨੂੰ 'ਲਾਈਫ ਓਕੇ' ਚੈਨਲ 'ਤੇ 'ਕਰਾਈਮ ਅਲਰਟ' ਦੇ ਨਾਮ ਨਾਲ ਸ਼ੁਰੂ ਕੀਤਾ ਗਿਆ ਸੀ।