FacebookTwitterg+Mail

ਮੁੰਬਈ: 3200 ਏਕੜ ’ਚ ਫੈਲੇ ਜੰਗਲ ਨੂੰ ਬਚਾਉਣ ਲਈ 3 ਲੱਖ ਲੋਕ ਹੋਏ ਇਕੱਠੇ, ਸਰਕਾਰ ਘਬਰਾਈ

save aarey forest aarey colony cutting trees
16 September, 2019 04:48:43 PM

ਮੁੰਬਈ(ਬਿਊਰੋ)- ਮੁੰਬਈ ’ਚ ਕਰੀਬ 3200 ਏਕੜ ਦੇ ਜੰਗਲ ਨੂੰ ਬਚਾਉਣ ਲਈ 3 ਲੱਖ ਲੋਕ ਇਕੱਠੇ ਹੋਏ ਹਨ। ਕੁਝ ਸਾਲ ਪਹਿਲਾਂ ਤੱਕ ਇਹ ਇਕ- ਦੂੱਜੇ ਨੂੰ ਜਾਣਦੇ ਤੱਕ ਨਹੀਂ ਸਨ। ਹੁਣ ਇਕੱਠੇ ‘ਸੇਵ ਆਰੇ ਫਾਰੈਸਟ’ ਮੁਹਿੰਮ ਚਲਾ ਰਹੇ ਹਨ। ਆਰੇ ਫਾਰੈਸਟ ਸੰਜੈ ਨੈਸ਼ਨਲ ਪਾਰਕ ਦਾ ਹਿੱਸਾ ਹੈ। ਇਸ ਲਈ ਇਸ ਨੂੰ ਮੁੰਬਈ ਦਾ ਗ੍ਰੀਨ ਲੰਗ ਵੀ ਕਹਿੰਦੇ ਹਨ। ਇਸ ਦੀ 1000 ਏਕੜ ਜ਼ਮੀਨ ’ਤੇ ਪਹਿਲਾਂ ਹੀ ਕਬਜ਼ੇ ਅਤੇ ਉਸਾਰੀ ਕਾਰਜ ਹੋ ਚੁਕਿਆ ਹੈ । ਬਾਕੀ 2200 ਏਕੜ ਜ਼ਮੀਨ ’ਚੋਂ 90 ਏਕੜ ’ਤੇ ਕੁਲਾਬਾ-ਬਾਂਦਰਾ ਸੀਪਜ ਮੈਟਰੋ - 3 ਲਈ ਕਾਰਸ਼ੇਡ ਬਣਾਇਆ ਜਾਵੇਗਾ। ਦਾਅਵਾ ਹੈ ਕਿ ਇੱਥੇ 3600 ਦਰੱਖਤ ਹਨ। ਮੈਟਰੋ ਪ੍ਰੋਜੈਕਟ ਲਈ ਇਸ ’ਚੋਂ 2700 ਦਰੱਖਤ ਕੱਟੇ ਜਾਣਗੇ। ਇਹ ਓਸ਼ਿਵਰਾ ਨਦੀ (ਅਬ ਨਾਲਾ) ਅਤੇ ਮਿੱਠੀ ਨਦੀ ਦਾ ਇਲਾਕਾ ਵੀ ਹੈ। ਵਾਤਾਵਰਣ ਕਰਮਚਾਰੀਆਂ ਦਾ ਕਹਿਣਾ ਹੈ ਕਿ ਉਹ ਮੁੰਬਈ ਨੂੰ ਹੜ੍ਹ ਵਰਗੇ ਹਾਲਾਤ ’ਚ ਨਹੀਂ ਧਕੇਲਣਾ ਚਾਹੁੰਦੇ । ਜੰਗਲ ਰਹੇ ਤਾਂ ਹੜ੍ਹ ਰੋਕੇ ਜਾ ਸਕਦੇ ਹਨ।

ਬਾਲੀਵੁੱਡ ਹਸਤੀਆਂ ਨੇ ਮੁਹਿੰਮ ਦਾ ਕੀਤਾ ਸਮਰਥਨ

ਅਦਾਕਾਰਾ ਸ਼ਰਧਾ ਕਪੂਰ ਅਤੇ ਦਿਆ ਮਿਰਜਾ, ਕਪਿਲ ਸ਼ਰਮਾ, ਰਵੀਨਾ ਟੰਡਨ ਤੇ ਲਤਾ ਮੰਗੇਸ਼ਕਰ ਸਮੇਤ ਕਈ ਸਿਤਾਰਿਆਂ ਨੇ ਸਰਕਾਰ ਦੇ ਇਸ ਫੈਸਲੇ ਦਾ ਸਖਤ ਵਿਰੋਧ ਕੀਤਾ।
Punjabi Bollywood Tadka

ਮੈਟਰੋ ਪ੍ਰੋਜੈਕਟ ਕਾਰਨ ਜੰਗਲ ’ਚ ਪ੍ਰਦੂਸ਼ਣ ਵਧੇਗਾ

ਵਾਤਾਵਰਣ ਕਰਮਚਾਰੀ ਨਿਰਾਲੀ ਵੈਦ ਨੇ ਆਰੇ ਫਾਰੈਸਟ ਨੂੰ ਬਚਾਉਣ ਲਈ ਆਨਲਾਈਨ ਪਟੀਸ਼ਨ ਦਰਜ ਕੀਤੀ ਹੈ। ਇਸ ਦਾ 3 ਲੱਖ ਲੋਕਾਂ ਨੇ ਦਸਤਖਤ ਕਰਕੇ ਸਮਰਥਨ ਕੀਤਾ ਹੈ। ਪਟੀਸ਼ਨ ’ਤੇ ਮੰਗਲਵਾਰ ਨੂੰ ਸੁਣਵਾਈ ਹੋਵੇਗੀ। ਨਿਰਾਲੀ, ਮੁਹਿੰਮ ਨਾਲ ਜੁੜੇ ਸਟਾਲਿਨ ਦਯਾਨੰਦ ਅਤੇ ਯਸ਼ ਮਾਰਵਾਹ ਮੰਨਦੇ ਹਨ ਕਿ ਮੈਟਰੋ ਪ੍ਰੋਜੈਕਟ ਕਾਰਨ ਆਰੇ ਫਾਰੈਸਟ ’ਚ ਪ੍ਰਦੂਸ਼ਣ ਵਧੇਗਾ।

ਮੈਟਰੋ ਕਾਰਨ ਮੌਜੂਦਾ ਪ੍ਰਦੂਸ਼ਣ ਘੱਟ ਹੋ ਜਾਵੇਗਾ

ਮੁੰਬਈ ਮੈਟਰੋ ਰੇਲ ਕਾਰਪੋਰੇਸ਼ਨ ਨੇ ਕਿਹਾ ਕਿ ਆਰੇ ਫਾਰੈਸਟ ’ਚ ਮੈਟਰੋ ਲਈ 2700 ਦਰੱਖਤ ਕੱਟੇ ਜਾਣਗੇ। ਇਨ੍ਹੇ ਦਰੱਖਤ ਸਾਲ ਭਰ ’ਚ 64 ਟਨ ਕਾਰਬਨ ਡਾਈਆਕਸਾਈਡ ਜਜ਼ਬ ਕਰਦੇ ਹਨ। ਜਦਕਿ 4 ਦਿਨ ’ਚ ਮੈਟਰੋ 3 ਲੱਗਭੱਗ 194 ਟਰਿਪ ਕਰੇਗੀ।  ਇਸ ਨਾਲ ਇਨ੍ਹੀਂ ਦਿਨੀਂ ’ਚ 64 ਟਨ ਕਾਰਬਨ ਡਾਈਆਕਸਾਈਡ ਨਿਕਾਸ ਘੱਟ ਹੋਵੇਗਾ। ਯਾਨੀ ਮੌਜੂਦਾ ਪ੍ਰਦੂਸ਼ਣ ਘੱਟ ਹੋ ਜਾਵੇਗਾ।


Tags: Save Aarey ForestAarey ColonyCutting TreesMetroMumbaiBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari