FacebookTwitterg+Mail

ਸਵੀ ਸਿੱਧੂ ਦੀ ਹੁਣ ਬਦਲੇਗੀ ਕਿਸਮਤ, ਮੀਕਾ ਸਿੰਘ ਨੇ ਫਿਲਮ 'ਚ ਦਿੱਤਾ ਖਾਸ ਕਿਰਦਾਰ

savi sidhu and mika singh
26 March, 2019 03:14:18 PM

ਮੁੰਬਈ (ਬਿਊਰੋ) — ਐਕਟਰ ਤੋਂ ਚੌਕੀਦਾਰ ਬਣੇ ਸਵੀ ਸਿੱਧੂ ਦੀ ਅਸਲ ਜ਼ਿੰਦਗੀ ਦੀ ਕਹਾਣੀ ਨੇ ਕਈਆਂ ਦੀਆਂ ਅੱਖਾਂ ਨਮ ਕੀਤੀਆਂ ਹਨ। ਅਕਸ਼ੈ ਕੁਮਾਰ, ਅਨੁਰਾਗ ਕਸ਼ਯਪ ਵਰਗੇ ਵੱਡੇ ਸਿਤਾਰਿਆਂ ਨਾਲ ਕੰਮ ਕਰ ਚੁੱਕਾ ਇਹ ਐਕਟਰ ਅੱਜ ਆਰਥਿਕ ਤੰਗੀ ਤੋਂ ਗੁਜਰ ਰਿਹਾ ਹੈ। ਸਵੀ ਨੂੰ ਚੌਕੀਦਾਰ ਦੀ ਨੌਕਰੀ ਕਰਨੀ ਪੈ ਰਹੀ ਹੈ ਪਰ ਹੁਣ ਸਵੀ ਸਿੱਧੂ ਦੀ ਕਿਸਮਤ ਬਦਲ ਰਹੀ ਹੈ। ਦਰਅਸਲ ਪੰਜਾਬੀ ਤੇ ਬਾਲੀਵੁੱਡ ਸਿੰਗਰ ਮੀਕਾ ਸਿੰਘ ਸਵੀ ਸਿੱਧੂ ਦੀ ਮਦਦ ਲਈ ਅੱਗੇ ਆਏ ਹਨ। ਉਨ੍ਹਾਂ ਨੇ ਸਵੀ ਨੂੰ ਆਪਣੀ ਆਉਣ ਵਾਲੀ ਫਿਲਮ 'ਆਦਤ' 'ਚ ਕਿਰਦਾਰ ਆਫਰ ਕੀਤਾ ਹੈ। ਇਸ ਫਿਲਮ 'ਚ ਬਿਪਾਸ਼ਾ ਬਸੁ ਤੇ ਕਰਨ ਸਿੰਘ ਗਰੋਵਰ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਮੀਕਾ ਸਿੰਘ ਇਸ ਪ੍ਰੋਜੈਕਟ ਨਾਲ ਬਤੌਰ ਪ੍ਰੋਡਿਊਸਰ ਜੁੜੇ ਹਨ। ਫਿਲਮ 'ਚ ਕੰਮ ਦੇਣ ਤੋਂ ਇਲਾਵਾ ਮੀਕਾ ਸਿੰਘ ਨੇ ਸਵੀ ਨੂੰ ਸਕਿਊਰਿਟੀ ਗਾਰਡ ਦੀ ਨੌਕਰੀ ਛੱਡ ਆਪਣੀ ਟੀਮ ਜੁਆਇਨ ਕਰਨ ਨੂੰ ਕਿਹਾ। ਇਕ ਇੰਟਰਵਿਊ ਦੌਰਾਨ ਸਵੀ ਸਿੱਧੂ ਨੇ ਕਿਹਾ, ''ਮੇਰੇ ਦੋਸਤਾਂ ਨੇ ਮੈਨੂੰ ਦੱਸਿਆ ਕਿ ਮੀਕਾ ਸਿੰਘ ਮੇਰੇ ਨਾਲ ਸਪੰਰਕ ਕਰਨ ਦੀ ਕੋਸ਼ਿਸ਼ 'ਚ ਹਨ। ਕੁਝ ਦਿਨਾਂ ਬਾਅਦ ਮੈਨੂੰ ਮੀਕਾ ਸਿੰਘ ਦਾ ਫੋਨ ਆਇਆ। ਮੈਨੂੰ ਲੱਗਾ ਕਿ ਕਿਸੇ ਨੇ ਮਜ਼ਾਕ ਕੀਤਾ ਹੈ।''
 

ਬਕੌਲ ਸਵੀ ''ਮੀਕਾ ਸਿੰਘ ਨੇ ਮੈਨੂੰ ਸਿੱਧੇ ਕਿਹਾ ਕਿ ਹੁਣ ਤੋਂ ਤੁਸੀਂ ਇਹ ਨੌਕਰੀ ਨਹੀਂ ਕਰੋਗੇ। ਤੁਸੀਂ ਮੇਰਾ ਗਰੁੱਪ ਜੁਆਇਨ ਕਰ ਰਹੇ ਹੋ। ਅਗਲੇ ਦਿਨ ਮੀਕਾ ਸਿੰਘ ਨੇ ਮੈਨੂੰ ਆਪਣੇ ਘਰ ਲੈ ਜਾਣ ਲਈ ਗੱਡੀ ਭੇਜੀ। ਉਨ੍ਹਾਂ ਨੇ ਮੈਨੂੰ ਕੁਝ ਨਵੇਂ ਕੱਪੜੇ ਤੇ ਖਾਣਾ ਦਿੱਤਾ। ਮੈਂ ਅਗਲੇ 10 ਦਿਨਾਂ 'ਚ ਮੀਕਾ ਸਿੰਘ ਨਾਲ ਰਹਿਣਾ ਸ਼ੁਰੂ ਕਰਾਂਗਾ।''

ਦੱਸ ਦਈਏ ਕਿ ਮੀਕਾ ਸਿੰਘ ਨੇ ਸਵੀ 'ਤੇ ਬੋਲਦੇ ਹੋਏ ਕਿਹਾ ਕਿ, ''ਸਵੀ ਸਿੱਧੂ ਦੀ ਕਹਾਣੀ ਸੁਣਨ ਤੋਂ ਬਾਅਦ ਮੈਂ ਉਸ ਦੀ ਮਦਦ ਕਰਨ ਦਾ ਮਨ ਬਣਾ ਲਿਆ ਸੀ। ਮੈਨੂੰ ਇਹ ਅਜੀਬ ਲੱਗਾ ਕਿ ਇਕ ਹੁਨਰਮੰਦ ਐਕਟਰ ਜਿਸ ਨੇ ਕਈ ਵੱਡੀਆਂ ਫਿਲਮਾਂ 'ਚ ਵੱਡੇ ਡਾਇਰੈਕਟਰਾਂ ਨਾਲ ਕੰਮ ਕੀਤਾ ਹੈ। ਉਹ ਅੱਜ ਚੌਕੀਦਾਰ ਦੀ ਨੌਕਰੀ ਕਰ ਹਰ ਮਹੀਨੇ 9000 ਰੁਪਏ ਕਮਾਉਂਦਾ ਹੈ। ਪੰਜਾਬੀ ਹੋਣ ਦੇ ਨਾਤੇ ਅਤੇ ਫਿਲਮ ਇੰਡਸਟਰੀ ਦਾ ਹਿੱਸਾ ਹੋਣ ਦੇ ਨਾਤੇ ਮੈਂ ਸਵੀ ਦੀ ਮਦਦ ਕਰਨਾ ਚਾਹੁੰਦਾ ਸੀ। ਇਹ ਸਪ੍ਰਾਈਜ਼ਿੰਗ ਸੀ ਕਿ ਕੋਈ ਸਵੀ ਦੀ ਮਦਦ ਨਹੀਂ ਕਰ ਰਿਹਾ ਸੀ। ਇਕ ਛੋਟਾ ਕਿਰਦਾਰ ਵੀ ਗਾਰਡ ਦੀ ਨੌਕਰੀ ਕਰਨ ਤੋਂ ਵਧੀਆ ਹੁੰਦਾ ਹੈ।

 


Tags: Savi SidhuMika SinghAadatBhushan PatelBipasha BasuKaran Singh GroverRajkummar RaoAnurag KashyapBollywood Celebrity

Edited By

Sunita

Sunita is News Editor at Jagbani.