FacebookTwitterg+Mail

ਇਸ ਫਿਲਮ 'ਚ 14 ਸਾਲਾ ਲੜਕੀ ਦਾ ਕਿਰਦਾਰ ਨਿਭਾਏਗੀ ਸਯਾਨੀ...

sayani gupta
06 March, 2017 12:56:49 PM
ਮੁੰਬਈ- ਬਾਲੀਵੁੱਡ ਅਭਿਨੇਤਰੀ ਸਯਾਨੀ ਗੁਪਤਾ ਸਿਲਵਰ ਸਕ੍ਰੀਨ 'ਤੇ 14 ਸਾਲ ਦੀ ਲੜਕੀ ਦਾ ਕਿਰਦਾਰ ਨਿਭਾਉਣ ਜਾ ਰਹੀ ਹੈ। ਰਣਬੀਰ ਕਪੂਰ ਅਤੇ ਕੈਟਰੀਨਾ ਕੈਫ ਦੀ ਜੋੜੀ ਵਾਲੀ ਅਨੁਰਾਗ ਬਸੂ ਦੀ ਫਿਲਮ 'ਜੱਗਾ ਜਾਸੂਸ' 'ਚ 31 ਸਾਲਾ ਸਯਾਨੀ 14 ਸਾਲ ਦੀ ਲੜਕੀ ਦਾ ਕਿਰਦਾਰ ਨਿਭਾਏਗੀ। 'ਜੱਗਾ ਜਾਸੂਸ' ਛੇਤੀ ਹੀ ਰਿਲੀਜ਼ ਹੋਣ ਵਾਲੀ ਹੈ। ਇਸ ਫਿਲਮ 'ਚ ਸਯਾਨੀ ਆਪਣੀ ਨਵੀਂ ਲੁਕ ਨਾਲ ਸਾਰਿਆਂ ਨੂੰ ਇੰਪਰੈੱਸ ਕਰੇਗੀ।
ਬਾਲੀਵੁੱਡ ਦੇ ਰਾਕਸਟਾਰ ਰਣਬੀਰ ਕਪੂਰ ਅਤੇ ਸਾਬਕਾ ਪ੍ਰੇਮਿਕਾ ਕੈਟਰੀਨਾ ਕੈਫ ਦੀ ਆਉਣ ਵਾਲੀ ਫਿਲਮ 'ਜੱਗਾ ਜਾਸੂਸ' ਹਾਲੀਵੁੱਡ ਤੋਂ ਪ੍ਰੇਰਿਤ ਹੈ। ਰਣਬੀਰ ਕਪੂਰ ਫਿਲਮ ਨਿਰਦੇਸ਼ਕ ਅਨੁਰਾਗ ਬਾਸੂ ਨਾਲ ਮਿਲ ਕੇ ਦੋ ਸਾਲ ਤੋਂ ਫਿਲਮ 'ਜੱਗਾ ਜਾਸੂਸ ਬਣਾ ਰਹੇ ਹਨ। ਫਿਲਮ ਕਾਫੀ ਸਮੇਂ ਤੋਂ ਸੁਰਖੀਆਂ ਦਾ ਵਿਸ਼ਾ ਬਣੀ ਹੋਈ ਹੈ। ਫਿਲਮ 'ਜੱਗਾ-ਜਾਸੂਸ' ਆਪਣੀ ਕਹਾਣੀ ਕਾਰਨ ਕਾਫੀ ਸੁਰਖੀਆਂ ਬਟੋਰ ਰਹੀ ਹੈ। ਇਹ ਫਿਲਮ ਹਾਲੀਵੁੱਡ ਦੀ ਸਾਲ 2003 'ਚ ਪ੍ਰਦਰਸ਼ਿਤ ਫਿਲਮ 'ਦੀ ਸਿੰਗਿੰਗ ਡਿਟੈਕਟਿਵ' ਤੋਂ ਪ੍ਰੇਰਿਤ ਹੈ।

Tags: Sayani Gupta Jagga jasoos 14 years old Ranbir Kapoor Katrina Kaifਸਯਾਨੀ ਗੁਪਤਾਰਣਬੀਰ ਕਪੂਰ

About The Author

Anuradha Sharma

Anuradha Sharma is News Editor at Jagbani.