FacebookTwitterg+Mail

'ਜੱਗਾ ਜਾਸੂਸ' 'ਚ 31 ਸਾਲਾਂ ਦੀ ਇਹ ਅਭਿਨੇਤਰੀ ਬਣੇਗੀ 'ਸਕੂਲ ਗਰਲ'

    1/3
19 March, 2017 12:06:35 PM

ਮੁੰਬਈ— ਬਾਲੀਵੁੱਡ ਦੇ ਰਾਕਸਟਾਰ ਰਣਬੀਰ ਕਪੂਰ ਅਤੇ ਬਾਲੀਵੁੱਡ ਅਭਿਨੇਤਰੀ ਕੈਟਰੀਨਾ ਕੈਫ ਦੀ ਆਉਣ ਵਾਲੀ ਫਿਲਮ 'ਜੱਗਾ ਜਾਸੂਸ' ਇਨ੍ਹੀਂ ਦਿਨੀਂ ਕਾਫੀ ਚਰਚਾ 'ਚ ਹੈ ਪਰ ਇਸ ਫਿਲਮ 'ਚ ਬਾਲੀਵੁੱਡ ਅਭਿਨੇਤਰੀ ਸਯਾਨੀ ਗੁਪਤਾ ਦੀ ਇਕ ਤਸਵੀਰ ਨੂੰ ਦੇਖ ਕੇ ਤੁਸੀਂ ਹੈਰਾਨ ਰਹਿ ਜਾਉਗੇ। ਇਸ ਫਿਲਮ 'ਚ 31 ਸਾਲ ਦੀ ਸਯਾਨੀ ਗੁਪਤਾ ਇਸ ਤਸਵੀਰ 'ਚ 14 ਸਾਲ ਤੋਂ ਵੀ ਘੱਟ ਉਮਰ ਦੀ ਦਿਖਾਈ ਦੇ ਰਹੀ ਹੈ।

ਜ਼ਿਕਰਯੋਗ ਹੈ ਕਿ ਅਨੁਰਾਗ ਬਾਸੂ ਦੇ ਨਿਰਦੇਸ਼ਕ 'ਚ ਬਣ ਰਹੀ ਇਸ ਫਿਲਮ 'ਚ ਸਯਾਨੀ ਇਕ 14 ਸਾਲ ਦੀ ਸਕੂਲ ਗਰਲ ਦਾ ਕਿਰਦਾਰ ਨਿਭਾਅ ਰਹੀ ਹੈ। ਸਿਆਨੀ ਇਸ ਤੋਂ ਪਹਿਲਾਂ ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਦੀ ਫਿਲਮ 'ਫੈਨ' ਅਤੇ ਬਾਲੀਵੁੱਡ ਅਭਿਨੇਤਾ ਅਕਸ਼ੇ ਕੁਮਾਰ ਦੀ ਫਿਲਮ ਜੋਲੀ ਐਲ ਐਲ ਬੀ 2 'ਚ ਵੀ ਨਜ਼ਰ ਆ ਚੁੱਕੀ ਹੈ। ਇਸ ਫਿਲਮ 'ਚ ਸਯਾਨੀ ਦੇ ਕੰਮ ਦੀ ਪੂਰੀ ਤਾਰੀਫ ਹੋਈ ਸੀ। 'ਜੱਗਾ ਜਾਸੂਸ' ਫਿਲਮ ਦਾ ਟਰੇਲਰ ਪਿਛਲੇ ਸਾਲ ਦਸੰਬਰ 'ਚ ਰਿਲੀਜ਼ ਹੋ ਚੁੱਕਿਆ ਹੈ। 


Tags: Sayani GuptaRanbir KapoorJagga Jasoosਰਣਬੀਰ ਕਪੂਰ ਸਯਾਨੀ ਗੁਪਤਾਕੈਟਰੀਨਾ ਕੈਫ

Edited By

Kapil Kumar

Kapil Kumar is News Editor at Jagbani.