FacebookTwitterg+Mail

Pics : ਹੌਟ ਅੰਦਾਜ਼ 'ਚ ਟੈਟੂ ਫਲਾਂਟ ਕਰਦੀ ਨਜ਼ਰ ਆਈ 'ਝਲਕ...' ਦੀ ਸਾਬਕਾ ਮੁਕਾਬਲੇਬਾਜ਼

scarlett mellish wilson
18 December, 2017 01:31:26 PM

ਮੁੰਬਈ (ਬਿਊਰੋ)— ਕਲਰਸ ਟੀ. ਵੀ. ਦੇ ਡਾਂਸਿੰਗ ਰਿਐਲਿਟੀ ਸ਼ੋਅ 'ਝਲਕ ਦਿਖਲਾ ਜਾ' ਦੇ ਸੀਜ਼ਨ 8 ਨਾਲ ਮਸ਼ਹੂਰ ਹੋਈ ਸਕਾਰਲੇਟ ਮੇਲਿਸ਼ ਵਿਲਸਨ ਇਕ ਵਾਰ ਫਿਰ ਆਪਣੀਆਂ ਤਸਵੀਰਾਂ ਨੂੰ ਲੈ ਕੇ ਚਰਚਾ 'ਚ ਹੈ। ਦਰਸਅਲ ਹਾਲ ਹੀ 'ਚ ਸਕਾਰਲੇਟ ਨੇ ਫੋਟੋਸ਼ੂਟ ਕਰਵਾਇਆ ਹੈ ਜਿਸ 'ਚ ਉਸਦਾ ਬੋਲਡ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਇਕ ਤਸਵੀਰ 'ਚ ਸਕਾਰਲੇਟ ਹੌਟ ਅੰਦਾਜ਼ 'ਚ ਟੈਟੂ ਫਲਾਂਟ ਕਰਦੀ ਨਜ਼ਰ ਆਈ। ਉਨ੍ਹਾਂ ਇਹ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ।

Punjabi Bollywood Tadka
ਸਕਾਰਲੇਟ ਘੁੰਮਣ ਦੀ ਕਾਫੀ ਸ਼ੌਕੀਨ ਹੈ ਅਤੇ ਵੱਖ-ਵੱਖ ਜਗ੍ਹਾ ਦਾ ਦੌਰਾ ਕਰਦੀ ਰਹਿੰਦੀ ਹੈ। ਇੰਨਾ ਹੀ ਨਹੀਂ ਉਸ ਦੌਰਾਨ ਕੁਝ ਖੂਬਸੂਰਤ ਪੱਲਾਂ ਦੀਆਂ ਤਸਵੀਰਾਂ ਅਤੇ ਵੀਡੀਓ ਨੂੰ ਫੈਨਜ਼ 'ਚ ਸ਼ੇਅਰ ਕਰਦੀ ਰਹਿੰਦੀ ਹੈ।

Punjabi Bollywood Tadka
ਦੱਸਣਯੋਗ ਹੈ ਕਿ ਕਲਰਸ ਟੀ. ਵੀ. ਦੇ ਰਿਐਲਿਟੀ ਸ਼ੋਅ 'ਝਲਕ ਦਿਖਲਾ ਜਾ' ਤੋਂ ਇਲਾਵਾ ਸਕਾਰਲੇਟ ਮਸ਼ਹੂਰ ਫਿਲਮ 'ਬਾਹੂਬਲੀ' 'ਚ ਡਾਂਸ ਨੰਬਰ 'ਮਨੋਹਾਰੀ' 'ਚ ਹੁਸਨ ਦੇ ਜਲਵੇ ਬਿਖੇਰ ਚੁੱਕੀ ਹੈ। ਇਸ ਤੋਂ ਇਲਾਵਾ ਸਕਾਰਲੇਟ ਦੀ ਫੈਨਜ਼ ਫਾਲੋਇੰਗ ਦੀ ਗਿਣਤੀ ਕਾਫੀ ਜ਼ਿਆਦਾ ਹੈ। ਉਸਦੇ ਇੰਸਟਾਗ੍ਰਾਮ 'ਤੇ ਕਰੀਬ 119,000 ਫਾਲੋਅਰਜ਼ ਹਨ।

Punjabi Bollywood TadkaPunjabi Bollywood TadkaPunjabi Bollywood Tadka


Tags: Scarlett Mellish Wilson Instagram Photoshoot Jhalak Dikhhla Jaa Hotness TV Actress