FacebookTwitterg+Mail

ਦੁਬਈ 'ਚ ਵੈਕੇਸ਼ਨ ਦੌਰਾਨ ਮਸਤੀ ਕਰਦੀ ਦਿਖੀ 'ਝਲਕ...' ਦੀ ਸਾਬਕਾ ਅਦਾਕਾਰਾ (ਵੀਡੀਓ)

scarlett mellish wilson
22 December, 2017 02:18:57 PM

ਮੁੰਬਈ (ਬਿਊਰੋ)— ਕਲਰਸ ਟੀ. ਵੀ. ਦੇ ਡਾਂਸਿੰਗ ਰਿਐਲਿਟੀ ਸ਼ੋਅ 'ਝਲਕ ਦਿਖਲਾ ਜਾ' ਦੇ ਸੀਜ਼ਨ 8 ਨਾਲ ਮਸ਼ਹੂਰ ਹੋਈ ਮਾਡਲ ਸਕਾਰਲੇਟ ਮੇਲਿਸ਼ ਵਿਲਸਨ ਇਨ੍ਹੀਂ ਦਿਨੀਂ ਦੁਬਈ 'ਚ ਵੈਕੇਸ਼ਨ ਦਾ ਆਂਨੰਦ ਮਾਣ ਰਹੀ ਹੈ। ਦਰਸਅਲ ਹਾਲ ਹੀ 'ਚ ਸਕਾਰਲੇਟ ਨੇ ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸ 'ਚ ਉਹ ਬੀਚ 'ਤੇ ਮਸਤੀ ਕਰਦੀ ਦਿਖਾਈ ਦੇ ਰਹੀ ਹੈ। ਸਕਾਰਲੇਟ ਘੁੰਮਣ ਦੀ ਕਾਫੀ ਸ਼ੌਕੀਨ ਹੈ ਅਤੇ ਵੱਖ-ਵੱਖ ਜਗ੍ਹਾ ਦਾ ਦੌਰਾ ਕਰਦੀ ਰਹਿੰਦੀ ਹੈ। ਇੰਨਾ ਹੀ ਨਹੀਂ ਉਸ ਦੌਰਾਨ ਕੁਝ ਖੂਬਸੂਰਤ ਪੱਲਾਂ ਦੀਆਂ ਤਸਵੀਰਾਂ ਅਤੇ ਵੀਡੀਓ ਨੂੰ ਫੈਨਜ਼ 'ਚ ਸ਼ੇਅਰ ਕਰਦੀ ਰਹਿੰਦੀ ਹੈ।


ਦੱਸਣਯੋਗ ਹੈ ਕਿ ਕਲਰਸ ਟੀ. ਵੀ. ਦੇ ਰਿਐਲਿਟੀ ਸ਼ੋਅ 'ਝਲਕ ਦਿਖਲਾ ਜਾ' ਤੋਂ ਇਲਾਵਾ ਸਕਾਰਲੇਟ ਮਸ਼ਹੂਰ ਫਿਲਮ 'ਬਾਹੂਬਲੀ' 'ਚ ਡਾਂਸ ਨੰਬਰ 'ਮਨੋਹਾਰੀ' 'ਚ ਹੁਸਨ ਦੇ ਜਲਵੇ ਬਿਖੇਰ ਚੁੱਕੀ ਹੈ। ਇਸ ਤੋਂ ਇਲਾਵਾ ਸਕਾਰਲੇਟ ਦੀ ਫੈਨਜ਼ ਫਾਲੋਇੰਗ ਦੀ ਗਿਣਤੀ ਕਾਫੀ ਜ਼ਿਆਦਾ ਹੈ। ਉਸਦੇ ਇੰਸਟਾਗ੍ਰਾਮ 'ਤੇ ਕਰੀਬ 119,000 ਫਾਲੋਅਰਜ਼ ਹਨ। ਬੀਤੀ ਦਿਨੀਂ ਸਕਾਰਲੇਟ ਨੇ ਇੰਸਟਾਗ੍ਰਾਮ 'ਤੇ ਆਪਣੇ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ ਜਿਸ 'ਚ ਉਸਦਾ ਬੋਲਡ ਅੰਦਾਜ਼ ਦੇਖਣ ਨੂੰ ਮਿਲਿਆ। ਇਕ ਤਸਵੀਰ 'ਚ ਸਕਾਰਲੇਟ ਹੌਟ ਅੰਦਾਜ਼ 'ਚ ਟੈਟੂ ਫਲਾਂਟ ਕਰਦੀ ਨਜ਼ਰ ਆਈ।


Tags: Scarlett Mellish Wilson Instagram Dubai Jhalak Dikhhla Jaa Hotness TV Actress