ਮੁੰਬਈ- ਫਿਲਮਾਂ 'ਚ ਕੰਮ ਮਿਲਣਾ ਆਸਾਨ ਨਹੀਂ ਹੁੰਦਾ, ਜਿਸ ਨੂੰ ਮਿਲ ਜਾਵੇ, ਉਹ ਕਿਸਮਤ ਵਾਲੇ ਹੁੰਦੇ ਹਨ। ਉਂਝ, ਕਦੇ ਕੰਮ ਦੀ ਮਜ਼ਬੂਰੀ, ਪੈਸਿਆਂ ਦੀ ਤੰਗੀ, ਫਿਲਮਮੇਕਰ 'ਤੇ ਭਰੋਸਾ ਜਾਂ ਕਿਸੇ ਹੋਰ ਮਜਬੂਰੀ ਦੇ ਕਰਨ ਤੋਂ ਸਟਾਰਜ਼ ਬਿਨਾ ਕੁਝ ਸੋਚੇ ਸਮਝੇ ਫਿਲਮਾਂ ਸਾਈਨ ਕਰ ਲੈਂਦੇ ਹਨ। ਇਕ ਦੇ ਬਾਅਦ ਇਕ ਹਿਟਜ਼ ਦੇਣ ਵਾਲੀ ਦੀਪਿਕਾ ਪਾਦੁਕੋਣ ਵੀ ਇਸੇ ਸੂਚੀ 'ਚ ਆਉਂਦੀ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਦੀਪਿਕਾ ਨੇ ਬਿਨਾ ਸਕ੍ਰੀਪਟ ਪੜ੍ਹੇ 2013 'ਚ ਰਿਲੀਜ਼ ਫਿਲਮ 'ਯੇ ਜਵਾਨੀ ਹੈ ਦੀਵਾਨੀ' ਸਾਈਨ ਕੀਤੀ ਸੀ। ਦੀਪਿਕਾ ਨੂੰ ਡਾਇਰੈਕਟਰ ਅਯਾਨ ਮੁਖਰਜੀ 'ਤੇ ਪੂਰਾ ਭਰੋਸਾ ਸੀ, ਇਸੇ ਕਾਰਨ ਤੋਂ ਬ੍ਰੇਕਅੱਪ ਦੇ ਬਾਅਦ ਵੀ ਉਨ੍ਹਾਂ ਨੇ ਰਣਬੀਰ ਕਪੂਰ ਨਾਲ ਫਿਲਮ ਕਰਨ ਲਈ ਹਾਂ ਕਰ ਦਿੱਤੀ ਸੀ।
► ਫਿਲਮ 'ਕੁਛ ਕੁਛ ਹੋਤਾ ਹੈ' ਦੇ ਲੀਡ ਸਟਾਰ ਕਾਜੋਲ ਅਤੇ ਸ਼ਾਹਰੁਖ ਖਾਨ ਨੇ ਵੀ ਕਹਾਣੀ ਸੁਣੇ ਬਿਨਾ ਹੀ ਸਾਈਨ ਕੀਤੀ ਸੀ।
► ਅਨੁਸ਼ਕਾ ਸ਼ਰਮਾ ਫਿਲਮਮੇਕਰ ਰਾਜੂ ਹਿਰਾਨੀ ਦੀ ਬਹੁਤ ਵੱਡੀ ਫੈਨ ਹੈ। ਅਜਿਹੇ 'ਚ ਅਨੁਸ਼ਕਾ 'ਪੀਕੇ' ਫਿਲਮ ਦੀ ਕਹਾਣੀ ਸੁਣੇ ਬਿਨਾ ਹੀ ਫਿਲਮ ਸਾਈਨ ਕਰ ਦਿੱਤੀ ਸੀ।
► ਇਸ ਤੋਂ ਇਲਾਵਾ ਆਮਿਰ ਖਾਨ ਨੇ 'ਅੱਵਲ ਨੰਬਰ', ਕੈਟਰੀਨਾ ਕੈਫ ਨੇ 'ਜਬ ਤੱਕ ਹੈ ਜਾਨ' ਅਤੇ 'ਏਕ ਥਾ ਟਾਈਗਰ' ਬਿਨਾ ਕਹਾਣੀ ਸੁਣੇ ਸਾਈਨ ਕੀਤੀਆਂ ਸਨ।
►ਸੰਜੇ ਲੀਲਾ ਭੰਸਾਲੀ ਦੀ ਫੈਨ ਰਿਚਾ ਚੱਢਾ ਨੇ 'ਰਾਮ-ਲੀਲਾ' ਫਿਲਮ ਬਿਨਾ ਪੜ੍ਹੇ ਸਾਈਨ ਕੀਤੀ ਸੀ।