ਜਲੰਧਰ— 'ਅਰਦਾਸ' ਫਿਲਮ ਦਾ ਦੂਜਾ ਗੀਤ 'ਕਾਵਾਂ ਵਾਲੀ ਪੰਚਾਇਤ' ਰਿਲੀਜ਼ ਹੋ ਗਿਆ ਹੈ। ਇਸ ਗੀਤ ਨੂੰ ਐਮੀ ਵਿਰਕ ਨੇ ਬੇਹੱਦ ਹੀ ਖੂਬਸੂਰਤ ਢੰਗ ਨਾਲ ਗਾਇਆ ਹੈ। ਗੀਤ ਦਾ ਮਿਊਜ਼ਿਕ ਜਤਿੰਦਰ ਸ਼ਾਹ ਨੇ ਦਿੱਤਾ ਹੈ, ਜਿਸ ਨੂੰ ਗਿੱਲ ਰੌਂਤਰਾ ਨੇ ਲਿਖਿਆ ਹੈ।
ਜ਼ਿਕਰਯੋਗ ਹੈ ਕਿ 'ਅਰਦਾਸ' ਫਿਲਮ ਦਾ ਪਹਿਲਾ ਗੀਤ 'ਦਾਤਾ ਜੀ' ਜਿਹੜਾ ਕਿ ਨਛੱਤਰ ਗਿੱਲ ਵਲੋ ਗਾਇਆ ਗਿਆ, ਕਾਫੀ ਪਸੰਦ ਕੀਤਾ ਜਾ ਰਿਹਾ ਹੈ ਤੇ 'ਕਾਵਾਂ ਵਾਲੀ ਪੰਚਾਇਤ' ਵੀ ਰਿਲੀਜ਼ ਹੋਣ ਦੇ ਨਾਲ ਦਰਸ਼ਕਾਂ ਵਲੋਂ ਤਾਰੀਫ ਹਾਸਲ ਕਰ ਰਿਹਾ ਹੈ। ਗਿੱਪੀ ਗਰੇਵਾਲ ਵਲੋਂ ਡਾਇਰੈਕਟ 'ਅਰਦਾਸ' ਫਿਲਮ ਅਗਲੇ 11 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ।