ਮੁੰਬਈ— ਬਾਲੀਵੁੱਡ ਸੁਪਰਸਟਾਰ ਆਮਿਰ ਖਾਨ ਅਤੇ 'ਦੰਗਲ ਗਰਲ' ਜ਼ਾਇਰਾ ਵਸੀਮ ਦੀ ਆਉਣ ਵਾਲੀ ਫਿਲਮ 'ਸੀਕ੍ਰੇਟ ਸੁਪਰਸਟਾਰ' ਦਾ ਪਹਿਲਾ ਗੀਤ 'ਮੈਂ ਕੌਣ ਹੁੰ' ਰਿਲੀਜ਼ ਹੋ ਗਿਆ ਹੈ। ਆਮਿਰ ਖਾਨ ਨੇ ਇਸ ਗੀਤ ਨੂੰ ਫੇਸਬੁੱਕ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਇਸ ਗੀਤ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਅਦਵੈਤ ਚੰਦਨ ਦੇ ਇਸ ਫਿਲਮ ਦਾ ਨਿਰਦੇਸ਼ਨ ਕੀਤਾ ਹੈ ਅਤੇ ਆਮਿਰ ਖਾਨ ਪ੍ਰੋਡਕਸ਼ਨ ਹੇਠ ਇਹ ਫਿਲਮ ਬਣੀ ਹੈ। ਇਹ ਫਿਲਮ ਦੀਵਾਲੀ ਮੌਕੇ 19 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਫਿਲਮ ਦੀ ਕਹਾਣੀ ਇੰਸਿਆ ਨਾਂ ਦੀ 14 ਸਾਲ ਦੀ ਲੜਕੀ 'ਤੇ ਆਧਰਿਤ ਹੈ ਜੋ ਗਾਇਕਾ ਬਣਨਾ ਚਾਹੁੰਦੀ ਹੈ ਜਦਕਿ ਉਸਦੇ ਪਿਤਾ ਨਹੀਂ ਚਾਹੁੰਦੇ ਕਿ ਉਹ ਗਾਇਕਾ ਬਣੇ। ਇਸ ਤੋਂ ਇਲਾਵਾ ਬੀਤੇ ਦਿਨੀਂ ਇਸ ਫਿਲਮ ਦਾ ਟਰੇਲਰ ਰਿਲੀਜ਼ ਹੋਇਆ ਸੀ ਜਿਸਨੂੰ ਕਾਫੀ ਪਸੰਦ ਕੀਤਾ ਗਿਆ ਸੀ।