FacebookTwitterg+Mail

Box Office : ਆਮਿਰ-ਜ਼ਾਇਰਾ ਸਟਾਰਰ ਫਿਲਮ 'ਸੀਕ੍ਰੇਟ ਸੁਪਰਸਟਾਰ' ਨੇ 5 ਦਿਨਾਂ 'ਚ ਕਮਾਏ ਇੰਨੇ ਕਰੋੜ

secret superstar
24 October, 2017 08:14:43 PM

ਮੁੰਬਈ (ਬਿਊਰੋ)— ਦੀਵਾਲੀ ਮੌਕੇ ਸਿਨੇਮਾਘਰਾਂ 'ਚ ਰਿਲੀਜ਼ ਹੋਈ ਫਿਲਮ 'ਸੀਕ੍ਰੇਟ ਸੁਪਰਸਟਾਰ' ਇਨ੍ਹੀਂ ਦਿਨੀਂ ਕਾਫੀ ਚਰਚਾ 'ਚ ਹੈ। ਬਾਕਸ ਆਫਿਸ 'ਤੇ ਫਿਲਮ ਨੇ ਪਹਿਲੇ ਦਿਨ ਵੀਰਵਾਰ 4.80 ਕਰੋੜ, ਦੂਜੇ ਦਿਨ ਸ਼ੁਕਰਵਾਰ 9.30 ਕਰੋੜ, ਤੀਜੇ ਦਿਨ ਸ਼ਨੀਵਾਰ 8.71 ਕਰੋੜ, ਚੋਥੇ ਦਿਨ ਐਤਵਾਰ 8.50 ਕਰੋੜ ਅਤੇ 5ਵੇਂ ਦਿਨ 3.05 ਕਰੋੜ ਦੀ ਕਮਾਈ ਕੀਤੀ ਹੈ। ਫਿਲਮ ਨੇ ਕੁੱਲ ਮਿਲਾ ਕੇ 5 ਦਿਨਾਂ 'ਚ 34.36 ਕਰੋੜ ਦਾ ਕਾਰੋਬਾਰ ਕਰ ਲਿਆ ਹੈ। ਟਰੇਡ ਐਨਾਲਿਸਟ ਤਰਣ ਆਦਰਸ਼ ਨੇ ਟਵੀਟ ਕਰਕੇ ਫਿਲਮ ਦੀ ਕਮਾਈ ਬਾਰੇ ਜਾਣਕਾਰੀ ਦਿੱਤੀ ਹੈ।


ਦੱਸਣਯੋਗ ਹੈ ਕਿ ਆਮਿਰ ਦੀ ਪ੍ਰੋਡਕਸ਼ਨ ਹੇਠ ਬਣੀ ਇਸ ਫਿਲਮ 'ਚ ਜ਼ਾਇਰਾ ਵਸੀਮ ਅਹਿਮ ਭੂਮਿਕਾ 'ਚ ਦਿਖਾਈ ਦੇ ਰਹੀ ਹੈ। ਨਿਰਦੇਸ਼ਕ ਅਦਵੈਤ ਚੰਦਨ ਨੇ ਇਸ ਫਿਲਮ ਦਾ ਨਿਰਦੇਸ਼ਨ ਕੀਤਾ ਹੈ। ਫਿਲਮ 'ਚ ਆਮਿਰ ਅਤੇ ਜ਼ਾਇਰਾ ਤੋਂ ਇਲਾਵਾ ਮੇਹਰ ਵਿਜ਼, ਰਾਜ ਅਰੁਣ ਅਤੇ ਤੀਰਥ ਸ਼ਰਮਾ ਅਹਿਮ ਭੂਮਿਕਾ 'ਚ ਦਿਖਾਈ ਦੇ ਰਹੇ ਹਨ। ਇਸ ਤੋਂ ਇਲਾਵਾ ਉਮੀਦ ਕਰਦੇ ਹਾਂ ਕਿ ਫਿਲਮ ਆਉਣ ਵਾਲੇ ਦਿਨਾਂ 'ਚ ਬਾਕਸ ਆਫਿਸ 'ਤੇ ਚੰਗਾ ਬਿਜ਼ਨੈੱਸ ਕਰਨ 'ਚ ਸਫਲ ਹੋਵੇਗੀ।


Tags: Aamir Khan Zaira Wasim Secret Superstar Box Office Hindi Film