FacebookTwitterg+Mail

ਬਾਕਸ ਆਫਿਸ 'ਤੇ 'ਸੀਕ੍ਰੇਟ ਸੁਪਰਸਟਾਰ' ਨੇ 8 ਦਿਨਾਂ 'ਚ ਕਮਾਏ ਇੰਨੇ ਕਰੋੜ

secret superstar
27 October, 2017 08:12:13 PM

ਮੁੰਬਈ (ਬਿਊਰੋ)— ਦੀਵਾਲੀ ਮੌਕੇ ਸਿਨੇਮਾਘਰਾਂ 'ਚ ਰਿਲੀਜ਼ ਹੋਈ ਫਿਲਮ 'ਸੀਕ੍ਰੇਟ ਸੁਪਰਸਟਾਰ' ਇਨ੍ਹੀਂ ਦਿਨੀਂ ਕਾਫੀ ਚਰਚਾ 'ਚ ਹੈ। ਬਾਕਸ ਆਫਿਸ 'ਤੇ ਫਿਲਮ ਨੇ ਪਹਿਲੇ ਦਿਨ 4.80 ਕਰੋੜ, ਦੂਜੇ ਦਿਨ 9.25ਕਰੋੜ, ਤੀਜੇ ਦਿਨ 8.55ਕਰੋੜ, ਚੋਥੇ ਦਿਨ 8.50 ਕਰੋੜ, 5ਵੇਂ ਦਿਨ 3.05 ਕਰੋੜ, 6ਵੇਂ ਦਿਨ 2.75 ਕਰੋੜ, 7ਵੇਂ ਦਿਨ 2.40 ਕਰੋੜ ਅਤੇ 8ਵੇਂ ਦਿਨ 2.29 ਕਰੋੜ ਦੀ ਕਮਾਈ ਕੀਤੀ ਹੈ। ਫਿਲਮ ਨੇ ਕੁੱਲ ਮਿਲਾ ਕੇ 8 ਦਿਨਾਂ 'ਚ 41.59 ਕਰੋੜ ਦਾ ਕਾਰੋਬਾਰ ਕਰ ਲਿਆ ਹੈ। ਫਿਲਮ ਭਾਵੇਂ ਉਮੀਦਾਂ 'ਤੇ ਖਰੀ ਨਹੀਂ ਉਤਰੀ ਪਰ ਫਿਲਮ 'ਚ ਜ਼ਾਇਰਾ ਅਤੇ ਆਮਿਰ ਦੇ ਕਿਰਦਾਰ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਹੈ।


ਜ਼ਿਕਰਯੋਗ ਹੈ ਕਿ ਆਮਿਰ ਦੀ ਪ੍ਰੋਡਕਸ਼ਨ ਹੇਠ ਬਣੀ ਇਸ ਫਿਲਮ 'ਚ ਜ਼ਾਇਰਾ ਵਸੀਮ ਅਹਿਮ ਭੂਮਿਕਾ 'ਚ ਦਿਖਾਈ ਦੇ ਰਹੀ ਹੈ। ਨਿਰਦੇਸ਼ਕ ਅਦਵੈਤ ਚੰਦਨ ਨੇ ਇਸ ਫਿਲਮ ਦਾ ਨਿਰਦੇਸ਼ਨ ਕੀਤਾ ਹੈ। ਫਿਲਮ 'ਚ ਆਮਿਰ ਅਤੇ ਜ਼ਾਇਰਾ ਤੋਂ ਇਲਾਵਾ ਮੇਹਰ ਵਿਜ਼, ਰਾਜ ਅਰੁਣ ਅਤੇ ਤੀਰਥ ਸ਼ਰਮਾ ਅਹਿਮ ਭੂਮਿਕਾ 'ਚ ਦਿਖਾਈ ਦੇ ਰਹੇ ਹਨ। ਇਸ ਤੋਂ ਇਲਾਵਾ ਉਮੀਦ ਕਰਦੇ ਹਾਂ ਕਿ ਫਿਲਮ ਆਉਣ ਵਾਲੇ ਦਿਨਾਂ 'ਚ ਬਾਕਸ ਆਫਿਸ 'ਤੇ ਚੰਗਾ ਬਿਜ਼ਨੈੱਸ ਕਰਨ 'ਚ ਸਫਲ ਹੋਵੇਗੀ।


Tags: Aamir Khan Zaira Wasim Secret Superstar Box Office Hindi Film