FacebookTwitterg+Mail

'ਪੀ. ਕੇ.' ਅਤੇ 'ਦੰਗਲ' ਦੀ ਸਫਲਤਾ ਤੋਂ ਬਾਅਦ ਚੀਨ 'ਚ ਰਿਲੀਜ਼ ਹੋਵੇਗੀ 'ਸੀਕ੍ਰੇਟ ਸੁਪਰਸਟਾਰ'

secret superstar
28 October, 2017 04:57:32 PM

ਮੁੰਬਈ (ਬਿਊਰੋ)— ਅਭਿਨੇਤਾ ਅਤੇ ਨਿਰਮਾਤਾ ਆਮਿਰ ਖਾਨ ਦਾ ਕਹਿਣਾ ਹੈ ਕਿ ਉਹ ਆਪਣੀ ਫਿਲਮ 'ਸੀਕ੍ਰੇਟ ਸੁਪਰਸਟਾਰ' ਨੂੰ ਚੀਨ 'ਚ ਰਿਲੀਜ਼ ਕਰਨ ਦੀ ਯੋਜਨਾ ਬਣਾ ਰਹੇ ਹਨ। ਆਮਿਰ ਨੇ ਕਿਹਾ, ''ਸੀਕ੍ਰੇਟ ਸੁਪਰਸਟਾਰ' ਨਿਸ਼ਚਿਤ ਰੂਪ ਨਾਲ ਅਗਲੇ ਇਕ ਜਾਂ ਦੋ ਮਹੀਨੇ ਤੱਕ ਚੀਨ 'ਚ ਜਾਰੀ ਹੋਵੇਗੀ। 'ਪੀ. ਕੇ.' ਅਤੇ 'ਦੰਗਲ' ਦੀ ਸਫਲਤਾ ਤੋਂ ਬਾਅਦ ਆਮਿਰ ਚੀਨ 'ਚ ਬਾਲੀਵੁੱਡ ਦਾ ਲੋਕਪ੍ਰਿਯ ਚਿਹਰਾ ਬਣ ਗਏ ਹਨ।
ਨਿਰਦੇਸ਼ਕ ਅਦਵੈਤ ਚੰਦਨ ਦੇ ਨਿਰਦੇਸ਼ਨ 'ਚ ਬਣੀ ਫਿਲਮ ਦੀ ਸਫਲਤਾ ਦੀ ਪਾਰਟੀ 'ਚ ਉਨ੍ਹਾਂ ਫਿਲਮ ਰਿਲੀਜ਼ ਕਰਨ ਦੇ ਬਾਰੇ  ਆਪਣੇ ਵਿਚਾਰ ਖੁਲ੍ਹ ਕੇ ਆਪਣੇ ਸਾਹਮਣੇ ਰੱਖੇ। ਇਹ ਫਿਲਮ ਜੀ ਸਟੂਡਿਊ, ਅਕਾਸ਼ ਚਾਵਲਾ, ਆਮਿਰ ਖਾਨ ਅਤੇ ਕਿਰਣ ਰਾਓ ਦੇ ਪ੍ਰੋਡਕਸ਼ਨ ਹੇਠ ਬਣੀ ਹੈ। ਸੀਕ੍ਰੇਟ ਸੁਪਰਸਟਾਰ 'ਚ ਅਦਾਕਾਰਾ ਜ਼ਾਇਰਾ ਵਸੀਮ ਅਹਿਮ ਭੂਮਿਕਾ 'ਚ ਦਿਖਾਈ ਦੇ ਰਹੀ ਹੈ। ਇਸ ਤੋਂ ਇਲਾਵਾ ਆਮਿਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਠਗਸ ਆਫ ਹਿੰਦੋਸਤਾਨ' ਦੀ  ਸ਼ੂਟਿੰਗ 'ਚ ਬਿਜ਼ੀ ਹਨ। ਇਸ ਫਿਲਮ 'ਚ ਆਮਿਰ ਤੋਂ ਇਲਾਵਾ ਬਾਲੀਵੁੱਡ ਮਹਾਨਾਇਕ ਅਮਿਤਾਭ ਬੱਚਨ, ਕੈਟਰੀਨਾ ਕੈਫ ਅਹਿਮ ਭੂਮਿਕਾ 'ਚ ਦਿਖਾਈ ਦੇਣਗੇ।


Tags: Secret Superstar Aamir Khan China Zaira Wasim Dangal Hindi Film