FacebookTwitterg+Mail

'ਸੀਕ੍ਰੇਟ ਸੁਪਰਸਟਾਰ' ਨੇ ਚੀਨ 'ਚ ਪਹਿਲੇ ਦਿਨ ਕੀਤੀ ਰਿਕਾਰਡਤੋੜ ਕਮਾਈ

secret superstar
20 January, 2018 07:28:11 PM

ਮੁੰਬਈ (ਬਿਉੂਰੋ)— ਦੁਨੀਆ ਭਰ 'ਚ ਅੱਜ ਵੀ ਆਮਿਰ ਸਟਾਰਰ ਫਿਲਮ 'ਦੰਗਲ' ਦੀ ਪ੍ਰਸ਼ੰਸਾਂ ਕਰਦੇ ਲੋਕ ਥੱਕ ਨਹੀਂ ਰਹੇ ਹਨ, ਉੱਥੇ ਹੀ ਹੁਣ 'ਸੀਕ੍ਰੇਟ ਸੁਪਰਸਟਾਰ' ਨੇ ਦੰਗਲ ਦਾ ਰਿਕਾਰਡ ਤੋੜ ਦਿੱਤਾ ਹੈ। ਖਾਸ ਤੌਰ 'ਤੇ ਚੀਨ 'ਚ ਆਮਿਰ ਦੀ ਪ੍ਰਸਿੱਧੀ ਦਿਨੋਂ-ਦਿਨ ਵੱਧਦੀ ਜਾ ਰਹੀ ਹੈ। ਸ਼ੁਕਰਵਾਰ ਯਾਨੀ 19 ਜਨਵਰੀ ਨੂੰ ਚੀਨ 'ਚ ਰਿਲੀਜ਼ ਹੋਈ ਫਿਲਮ ਨੇ ਪਹਿਲੇ ਹੀ ਦਿਨ 'ਦੰਗਲ' ਦੀ ਕਮਾਈ ਦਾ ਰਿਕਾਰਡ ਤੋੜ ਦਿੱਤਾ ਹੈ। 'ਸੀਕ੍ਰੇਟ ਸੁਪਰਸਟਾਰ' ਚੀਨ 'ਚ ਰਿਲੀਜ਼ ਹੋਣ ਵਾਲੀਆਂ ਭਾਰਤੀ ਫਿਲਮਾਂ 'ਚ ਹੁਣ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ।

ਦੱਸਣਯੋਗ ਹੈ ਕਿ ਫਿਲਮ ਨੇ ਪਹਿਲੇ ਦਿਨ ਚੀਨ ਦੇ ਬਾਕਸ ਆਫਿਸ 'ਤੇ ਡਾਲਰ 6.79 ਮਿਲੀਅਨ ਯਾਨੀ 43.55 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਇਸ ਕਮਾਈ ਨਾਲ ਹੀ ਆਮਿਰ ਨੇ ਆਪਣੀ ਫਿਲਮਾਂ 'ਦੰਗਲ' ਅਤੇ 'ਪੀ. ਕੇ.' ਨੂੰ ਪਹਿਲੇ ਦਿਨ ਦੀ ਕਮਾਈ ਨਾਲ ਪਿੱਛੇ ਛੱਡ ਦਿੱਤਾ ਹੈ। ਫਿਲਮ ਦੀ ਕਮਾਈ ਬਾਰੇ ਜਾਣਕਾਰੀ ਟਰੇਡ ਐਨਾਲਿਸਟ ਤਰਣ ਆਦਰਸ਼ ਨੇ ਟਵੀਟ ਕਰਕੇ ਸ਼ੇਅਰ ਕੀਤੀ ਹੈ। ਫਿਲਮ 'ਚ ਆਮਿਰ ਨਾਲ ਅਭਿਨੇਤਰੀ ਜ਼ਾਇਰਾ ਵਸੀਮ ਅਹਿਮ ਕਿਰਦਾਰ 'ਚ ਦਿਖਾਈ ਦੇ ਰਹੀ ਹੈ। ਇਸ ਤੋਂ ਇਲਾਵਾ 'ਦੰਗਲ' 'ਚ ਜ਼ਾਇਰਾ ਨੇ ਗੀਤਾ ਫੋਗਾਟ ਦੇ ਬਚਪਨ ਦਾ ਕਿਰਦਾਰ ਨਿਭਾਇਆ ਸੀ।


Tags: Aamir Khan Zaira Wasim Secret Superstar Box Office Collection China Hindi Film

Edited By

Kapil Kumar

Kapil Kumar is News Editor at Jagbani.