FacebookTwitterg+Mail

ਰਣਜੀਤ ਤੋਂ 'Crime Master Gogo' ਤੱਕ, ਦੇਖੋ ਮਸ਼ਹੂਰ ਵਿਲੇਨਸ ਦੀ ਪਤਨੀਆਂ ਦੀਆਂ ਤਸਵੀਰਾਂ

    1/12
17 February, 2017 04:28:06 PM
ਮੁੰਬਈ— ਬਾਲੀਵੁੱਡ ਫਿਲਮਾਂ 'ਚ ਹੀਰੋ-ਹੀਰੋਇਨ ਦੇ ਤਾਂ ਖੂਬ ਚਰਚੇ ਹੁੰਦੇ ਹਨ ਪਰ ਵਿਲੇਨ ਦੀ ਘੱਟ ਹੀ ਪੁੱਛ-ਗਿੱਛ ਕੀਤੀ ਜਾਂਦੀ ਹੈ। ਵਿਲੇਨਸ ਦੀ ਨਿੱਜ਼ੀ ਜ਼ਿੰਦਗੀ ਬਾਰੇ ਘੱਟ ਹੀ ਜਾਣਦੇ ਹਨ। ਇਸ ਖਬਰ 'ਚ ਅਸੀਂ ਤੁਹਾਨੂੰ ਮਿਲਾਉਂਦੇ ਹਾਂ ਬਾਲੀਵੁੱਡ ਦੇ ਮਸ਼ਹੂਰ ਵਿਲੇਨ ਦੀ ਪਤਨੀ ਨਾਲ...!
ਰਣਜੀਤ...
'ਨਮਕ ਹਲਾਲ', 'ਲਾਵਾਰਿਸ' ਸਮੇਤ ਕਈ ਫਿਲਮਾਂ 'ਚ ਨਕਾਰਾਤਮਕ ਸ਼ੇਡ ਦਿਖਾਉਣ ਵਾਲੇ ਰਣਜੀਤ ਨੇ ਸਾਲ 1986 'ਚ ਅਲੋਕਾ ਬੇਦੀ ਨਾਲ ਵਿਆਹ ਦੇ ਬੰਧਨ 'ਚ ਬੱਝੇ ਸਨ। ਜੋੜੀ ਦੇ 2 ਬੱਚੇ ਹਨ, ਦਿਵਿਆਂਕਾ ਬੇਦੀ ਅਤੇ ਚਿਰੰਜੀਵੀ।
ਸ਼ਕਤੀ ਕਪੂਰ...
'ਲਾਡਲਾ', 'ਕੁਰਬਾਨੀ', 'ਹਿੰਮਤਵਾਲਾ' ਵਰਗੀਆਂ ਫਿਲਮਾਂ 'ਚ ਵਿਲੇਨ ਦਾ ਕਿਰਦਾਰ ਨਿਭਾਅ ਚੁੱਕੇ ਸ਼ਕਤੀ ਕਪੂਰ ਨੇ ਸਾਲ 1982 'ਚ ਅਭਿਨੇਤਰੀ ਪਦਮਿਨੀ ਕੁਲਹਾਪੁਰੇ ਦੀ ਵੱਡੀ ਭੈਣ ਸ਼ਿਵਾਂਗੀ ਨਾਲ ਵਿਆਹ ਕਰਵਾ ਲਿਆ ਸੀ। 'ਕ੍ਰਾਇਮ ਮਾਸਟਰ ਗੋਗੋ' ਦਾ ਮਸ਼ਹੂਰ ਕਿਰਦਾਰ ਨਿਭਾਅ ਚੁੱਕੇ ਸ਼ਕਤੀ ਦੋ ਦੋ ਬੱਚੇ ਹਨ, ਸ਼ਰਧਾ ਕਪੂਰ ਅਤੇ ਸਿਧਾਂਤ।
ਆਸ਼ੁਤੋਸ਼ ਰਾਣਾ...
'ਦੁਸ਼ਮਣ', 'ਸੰਘਰਸ਼', 'ਕਲਯੁਗ' ਵਰਗੀਆਂ ਫਿਲਮਾਂ 'ਚ ਨਕਾਰਾਤਮਕ ਕਿਰਦਾਰ ਨਿਭਾਉਣ ਵਾਲੀ ਆਸ਼ੁਤੋਸ਼ ਰਾਣਾ ਦਾ ਵਿਆਹ ਐਕਟਰ ਰੇਣੂਕਾ ਸ਼ਿਆਣੇ ਨਾਲ 25 ਮਈ 2001 'ਚ ਹੋ ਗਿਆ ਸੀ। ਇਸ ਜੋੜੀ ਦੇ ਦੋ ਬੱਚੇ ਹਨ।
ਪ੍ਰਕਾਸ਼ ਰਾਜ...
ਨਿਰਦੇਸ਼ਕ, ਨਿਰਮਾਤਾ ਅਤੇ ਅਭਿਨੇਤਾ ਪ੍ਰਕਾਸ਼ ਰਾਜ ਨੇ 'ਸਿੰਘਮ', 'ਦਬੰਗ' ਵਰਗੀਆਂ ਫਿਲਮਾਂ 'ਚ ਨਕਾਰਾਤਮਕ ਕਿਰਦਾਰ ਨਿਭਾਇਆ ਹੈ। ਕੋਰੀਓਗ੍ਰਾਫਰ ਪੋਨੀ ਵਰਮਾ ਪ੍ਰਕਾਸ਼ ਰਾਜ ਦੀ ਦੂਜੀ ਪਤਨੀ ਹੈ। ਪ੍ਰਕਾਸ਼ ਨੇ ਅਗਸਤ 2010 'ਚ ਪੋਨੀ ਨਾਲ ਵਿਆਹ ਕਰਵਾਇਆ ਸੀ। ਦੋਵਾਂ ਦੀ ਉਮਰ 'ਚ 12 ਸਾਲ ਦਾ ਅੰਤਰ ਹੈ।
ਡੈਨੀ ਡੇਨਜੋਂਗਪਾ...
80-90 ਦੇ ਦਹਾਕੇ ਦੇ ਮਸ਼ਹੂਰ ਅਭਿਨੇਤਾ ਡੈਨੀ ਡੇਨਜੋਂਗਪਾ ਨੇ ਸਿੱਕਮ ਦੀ ਰਾਜਕੁਮਾਰੀ ਗਾਵਾ ਨਾਲ ਵਿਆਹ ਕਰਵਾਇਆ ਹੈ। ਇਸ ਜੋੜੀ ਦੇ ਦੋ ਬੱਚੇ ਹਨ।
ਸੋਨੂੰ ਸੂਦ...
'ਦਬੰਗ' ਦੇ ਛੇਦੀ ਸਿੰਘ ਦਾ ਕਿਰਦਾਰ ਨਿਭਾਉਣ ਵਾਲੇ ਸੋਨੂੰ ਸੂਦ ਨੇ 25 ਸਤੰਬਰ 1996 ਨੂੰ ਸੋਨਾਲੀ ਸੂਦ ਨਾਲ ਵਿਆਹ ਕਰਵਾ ਲਿਆ ਸੀ। ਦੋਵੇਂ ਦੇ ਦੋ ਬੱਚੇ ਹਨ। ਸੋਨਾਲੀ ਸੂਦ ਦਾ ਫਿਲਮੀ ਦੁਨੀਆ ਨਾਲ ਕੋਈ ਵਸਤਾ ਨਹੀਂ ਹੈ।
ਰੋਨਿਤ ਰਾਏ...
'ਉਡਾਨ', 'ਗੁੱਡੂ ਰੰਗੀਲਾ', 'ਕਾਬਿਲ' ਵਰਗੀਆਂ ਫਿਲਮਾਂ 'ਚ ਵਿਲੇਨ ਬਣੇ ਰੋਨਿਤ ਰਾਏ ਨੇ ਸਾਲ 2003 'ਚ ਨੀਲਮ ਸਿੰਘ ਨਾਲ ਵਿਆਹ ਕਰਵਾ ਲਿਆ ਸੀ। ਇਹ ਰੋਨਿਤ ਦੀ ਪਹਿਲਾਂ ਅਤੇ ਨੀਲਮ ਦਾ ਦੂਜਾ ਵਿਆਹ ਸੀ। ਇਸ ਜੋੜੀ ਦੇ 3 ਬੱਚੇ ਹਨ।
ਅਰਜੁਨ ਰਾਮਪਾਲ...
'ਰਾਵਨ', 'ਓਮ ਸ਼ਾਂਤੀ ਓਮ' ਵਰਗੀਆਂ ਫਿਲਮਾਂ 'ਚ ਨਕਾਰਾਤਮਕ ਕਿਰਦਾਰ ਨਿਭਾਉਣ ਵਾਲੀ ਅਰਜੁਨ ਰਾਮਪਾਲ ਨੇ ਮਿਸ ਇੰਡੀਆ ਰਹਿ ਚੁੱਕੀ ਮੇਹਰ ਜੈਸਿਕਾ ਨਾਲ ਸਾਲ 1998 'ਚ ਵਿਆਹ ਕਰਵਾ ਲਿਆ ਸੀ। ਇਸ ਜੋੜੀ ਦੀਆਂ ਦੋ ਬੇਟੀਆਂ ਹਨ।
ਗੁਲਸ਼ਨ ਗਰੋਵਰ...
ਬਾਲੀਵੁੱਡ ਦੇ ਬੈਡ ਬੁਆਏ ਗੁਲਸ਼ਨ ਗਰੋਵਰ ਨੇ ਇਕ ਨਹੀਂ ਦੋ ਵਿਆਹ ਕਰਵਾਏ ਹਨ। ਦੋਵੇਂ ਹੀ ਪਤਨੀਆਂ ਤੋਂ ਤਲਾਕ ਲੈ ਚੁੱਕਾ ਹੈ। ਗੁਲਸ਼ਨ ਦਾ ਪਹਿਲਾਂ ਵਿਆਹ 1998 'ਚ ਫਿਲੋਮਿਨਾ ਨਾਲ ਹੋਇਆ ਸੀ ਅਤੇ 2001 'ਚ ਤਲਾਕ। ਉਨ੍ਹਾਂ ਨੇ ਦੂਜਾ ਵਿਆਹ ਕਸ਼ਿਸ਼ ਨਾਲ ਸਾਲ 2001 'ਚ ਕਰਵਾਇਆ ਅਤੇ ਤਲਾਕ 2002 'ਚ ਹੋਇਆ।
ਪਰੇਸ਼ ਰਾਵਲ...
ਕਾਮੇਡੀਅਨ ਦੇ ਨਾਲ ਵਿਲੇਨ ਦੇ ਤੌਰ 'ਤੇ ਪਛਾਣ ਬਣਾਉਣ ਪਰੇਸ਼ ਰਾਵਲ ਨੇ ਸਾਬਕਾ ਮਿਸ ਇੰਡੀਆ ਸਵਰੂਪ ਸੰਪਤ ਨਾਲ ਵਿਆਹ ਕਰਵਾਇਆ ਸੀ। ਇਸ ਜੋੜੀ ਦੇ ਦੋ ਬੱਚੇ ਹਨ।
ਅਨੁਪਮ ਖੇਰ...
ਪਰਦੇ 'ਤੇ ਲੋਕਾਂ ਨੂੰ ਹਸਾਉਣ ਦੇ ਨਾਲ ਰਵਾਉਣ ਵਾਲੇ ਅਨੁਪਮ ਖੇਰ ਨੇ ਸਾਲ 1985 'ਚ ਕਿਰਨ ਖੇਰ ਨਾਲ ਵਿਆਹ ਕਰਵਾਇਆ ਸੀ। ਇਹ ਕਿਰਨ ਦਾ ਦੂਜਾ ਵਿਆਹ ਸੀ। ਪਹਿਲੇ ਪਤੀ ਤੋਂ ਉਸ ਨੂੰ ਇੱਕ ਬੇਟਾ ਹੋਇਆ ਸੀ।

Tags: Ranjit Aloka BediAnupam KherKirron KherParesh Rawal Swaroop Sampatਰਣਜੀਤਸ਼ਕਤੀ ਕਪੂਰ