ਮੁੰਬਈ— ਟੀ. ਵੀ. ਦੇ ਮਸ਼ਹੂਰ ਸ਼ੋਅ 'ਇਸ ਪਿਆਰ ਕੋ ਕਿਆ ਨਾਮ ਦੂ' 'ਚ ਨਜ਼ਰ ਆਉਣ ਵਾਲੀ ਅਦਾਕਾਰਾ ਸੀਮਾ ਆਜ਼ਮੀ ਦਾ ਭਤੀਜਾ ਲਾਪਤਾ ਹੋ ਗਿਆ ਹੈ। ਉਨ੍ਹਾਂ ਦੇ ਭਤੀਜੇ ਦਾ ਨਾਂ ਵਿਕੀ ਕੁਮਾਰ ਹੈ ਅਤੇ ਉਹ 27 ਸਾਲਾਂ ਦਾ ਹੈ। ਸੂਤਰਾਂ ਮੁਤਾਬਕ ਸੀਮਾ ਨੇ ਕਿਹਾ ਕਿ ਵਿੱਕੀ ਮਾਨਸਿਕ ਰੂਪ ਤੋਂ ਕਮਜੋਰ ਹੈ ਅਤੇ ਡਿਪਰੈਸ਼ਨ 'ਚ ਹੈ।
ਸੀਮਾ ਨੇ ਦੱਸਿਆ ਕਿ ਕਲ ਜਦੋਂ ਮੈਂ ਸ਼ੂਟ ਲਈ ਨਿਕਲੀ ਸੀ ਤਾਂ ਵਿੱਕੀ ਘਰ 'ਚ ਸੋ ਰਿਹਾ ਸੀ ਜਦੋਂ ਮੇਰੀ ਮਾਂ ਨੇ ਉਸ ਨੂੰ ਫੋਨ ਕੀਤਾ ਉਸਨੇ ਰਿਪਲਾਈ ਨਹੀਂ ਕੀਤਾ। ਉਸਦੇ ਬਾਅਦ ਅਸੀਂ ਕਈ ਵਾਰ ਫੋਨ ਮਿਲਾਇਆ ਪਰ ਉਸਨੇ ਨਹੀਂ ਚੁੱਕਿਆ। ਮੈਂ ਆਪਣੇ ਸ਼ੋਅ ਦੇ ਪ੍ਰੋਡਿਊਸਰ ਨੂੰ ਬੇਨਤੀ ਕੀਤੀ ਕਿ ਉਹ ਘਰ ਜਾ ਕੇ ਦੇਖਣ। ਉਨ੍ਹਾਂ ਮੈਨੂੰ ਦੱਸਿਆ ਕਿ ਵਿੱਕੀ ਆਪਣਾ ਫੋਨ ਘਰੇ ਛੱਡ ਗਿਆ ਹੈ। ਉਸ ਤੋਂ ਬਾਅਦ ਉਹ ਲਾਪਤਾ ਹੈ। ਇਸ ਤੋਂ ਇਲਾਵਾ ਅਸੀਂ ਪੁਲਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਅਸੀਂ ਉਮੀਦ ਕਰਦੇ ਹਾਂ ਕਿ ਉਹ ਜਲਦੀ ਮਿਲ ਜਾਵੇ।