ਜਲੰਧਰ(ਬਿਊਰੋ)— ਇਕ ਲੰਬੇ ਅਰਸੇ ਬਾਅਦ ਕਾਮੇਡੀਅਨ ਕਪਿਲ ਸ਼ਰਮਾ ਤੇ ਸੁਨੀਲ ਗਰੋਵਰ ਨੂੰ ਇਕ ਹੀ ਥਾਂ ਤੇ ਇਕ ਹੀ ਛੱਤ ਹੇਠਾ ਦੇਖਿਆ ਗਿਆ ਜਿਸ ਦਾ ਦੋਵਾਂ ਦੇ ਫੈਨਜ਼ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ।
ਦੋਵਾਂ ਦੀ ਮੁਲਾਕਾਤ ਦਾ ਕਾਰਨ ਕੋਈ ਹੋਰ ਨਹੀਂ ਸਗੋਂ ਭਾਈਜਾਨ ਸਲਮਾਨ ਖਾਨ ਬਣੇ। ਬੀਤੀ ਰਾਤ ਸਲਾਮਨ ਦੇ ਭਰਾ ਸੋਹੇਲ ਦੀ ਪਤਨੀ ਸੀਮਾ ਦੀ ਜਨਮਦਿਨ ਪਾਰਟੀ ਸੀ।
ਜਿਸ ਦੀ ਪਾਰਟੀ 'ਚ ਇਨ੍ਹਾਂ ਨੂੰ ਸਪੋਟ ਕੀਤਾ ਗਿਆ।
ਇਸ ਪਾਰਟੀ 'ਚ ਇਨ੍ਹਾਂ ਦੋਵਾਂ ਤੋਂ ਇਲਾਵਾ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ।
ਇਸ ਪਾਰਟੀ 'ਚ ਅਰਬਾਜ਼, ਜੌਰਜੀਆ, ਅੰਮ੍ਰਿਤਾ ਅਰੋੜਾ, ਸੋਨਾਕਸ਼ੀ ਵਰਗੇ ਸਟਾਰਸ ਸ਼ਾਮਿਲ ਹੋਏ ਪਰ ਸੁਰਖੀਆਂ ਕਪਿਲ-ਸੁਨੀਲ ਦੇ ਖਾਤੇ 'ਚ ਪੈ ਗਈਆਂ।