FacebookTwitterg+Mail

ਮਾਂ ਬ੍ਰਿਟਨੀ ਤੋਂ ਜ਼ਿਆਦਾ ਖੁਦ ਨੂੰ ਹੁਸ਼ਿਆਰ ਸਮਝਦੈ ਸੀਨ

seen think he is better than mother britney
12 September, 2016 03:11:21 AM

ਲਾਸ ਏੇਂਜਲਸ— ਗਾਇਕਾ ਬ੍ਰਿਟਨੀ ਸਪੀਅਰਸ ਦਾ ਕਹਿਣਾ ਹੈ ਕਿ ਉਸ ਦਾ ਬੇਟਾ ਸੀਨ ਖੁਦ ਨੂੰ ਉਸ ਤੋਂ ਜ਼ਿਆਦਾ ਹੁਸ਼ਿਆਰ ਸਮਝਦਾ ਹੈ। ਬ੍ਰਿਟਨੀ ਦੇ ਆਪਣੇ ਸਾਬਕਾ ਪਤੀ ਕੇਵਿਨ ਫੇਡਰਲੀਨ ਤੋਂ ਦੋ ਬੱਚੇ ਸੀਨ ਪ੍ਰੇਸਟਨ (10) ਅਤੇ ਜੇਡਨ (9) ਹਨ। ਖਬਰ ਮੁਤਾਬਿਕ ਬ੍ਰਿਟਨੀ ਬੇਟੇ ਜੇਡਨ ਦੀ ਉਸ ਦੇ ਹੋਮਵਰਕ 'ਚ ਮਦਦ ਕਰਨਾ ਪਸੰਦ ਕਰਦੀ ਹੈ ਪਰ ਸੀਨ ਨੂੰ ਨਹੀਂ ਲੱਗਦਾ ਕਿ ਉਸ ਨੂੰ ਆਪਣੀ ਮਾਂ ਦੀ ਮਦਦ ਦੀ ਲੋੜ ਹੈ। ਬ੍ਰਿਟਨੀ ਨੇ 'ਮੈਰੀ ਕਲੇਅਰ' ਰਸਾਲੇ ਨੂੰ ਦੱਸਿਆ ਕਿ ਮੈਂ ਜੇਡਨ ਨਾਲ ਬੈਠਕੇ ਚਿੱਤਰਕਾਰੀ ਕਰਦੀ ਹਾਂ। ਉਹ ਇਸ 'ਚ ਚੰਗਾ ਹੈ ਅਤੇ ਮੈਂ ਬਹੁਤ ਬੁਰੀ ਹਾਂ। ਮੈਂ ਉਸ ਦਾ ਹੋਮਵਰਕ ਵੀ ਉਸ ਦੇ ਨਾਲ ਕਰਦੀ ਹਾਂ, ਜੋ ਮੈਨੂੰ ਬੇਹੱਦ ਪਸੰਦ ਹੈ।


Tags: ਹਾਲੀਵੁੱਡ ਬ੍ਰਿਟਨੀ ਸਪੀਅਰਸ ਸੀਨ ਪ੍ਰੇਸਟਨ Hollywood Britney Spears Sean Preston