FacebookTwitterg+Mail

ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੈਲੇਨਾ ਗੋਮੇਜ਼ ਦਾ ਹੌਟ ਲੁੱਕ

selena gomez
13 January, 2019 12:28:17 PM

ਮੁੰਬਈ (ਬਿਊਰੋ)— ਦੁਨੀਆ ਭਰ 'ਚ ਮਸ਼ਹੂਰ ਗਾਇਕਾ ਤੇ ਅਭਿਨੇਤਰੀ ਸੈਲੇਨਾ ਗੋਮੇਜ਼ ਹਮੇਸ਼ਾ ਹੀ ਹੌਟਨੈੱਸ ਨੂੰ ਲੈ ਕੇ ਸੁਰਖੀਆਂ 'ਚ ਛਾਈ ਰਹਿੰਦੀ ਹੈ। ਹਾਲ ਹੀ 'ਚ ਉਸ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ 'ਚ ਕਾਫੀ ਬੋਲਡ ਨਜ਼ਰ ਆ ਰਹੀ ਹੈ।

Punjabi Bollywood Tadka

ਉਸ ਨੇ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤੀਆਂ ਹਨ। ਉਸ ਦਾ ਇਹ ਲੁੱਕ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। 

Punjabi Bollywood Tadka
ਦੱਸ ਦੇਈਏ ਕਿ ਕੁਝ ਸਮੇਂ ਪਹਿਲਾਂ ਹੀ ਸੈਲੇਨਾ ਗੋਮੇਜ਼ ਨੇ ਬਾਲੀਵੁੱਡ ਫਿਲਮਾਂ 'ਚ ਗੀਤ ਗਾਉਣ ਦੀ ਇੱਛਾ ਜ਼ਾਹਿਰ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਇਹ ਉਸ ਲਈ ਇਕ ਬਿਹਤਰੀਨ ਅਨੁਭਵ ਸਾਬਿਤ ਹੋਵੇਗਾ।

Punjabi Bollywood Tadka

ਇਹ ਪੁੱਛੇ ਜਾਣ 'ਤੇ ਕਿ ਉਹ ਬਾਲੀਵੁੱਡ ਫਿਲਮਾਂ 'ਚ ਗੀਤ ਨੂੰ ਲੈ ਕੇ ਕੀ ਸੋਚਦੀ ਹੈ? ਇਸ 'ਤੇ ਉਸ ਨੇ ਕਿਹਾ, 'ਮੇਰੇ ਕੋਲੋਂ ਇਹ ਕਦੇ ਨਹੀਂ ਪੁੱਛਿਆ ਗਿਆ, ਕਿਉਂ ਨਹੀਂ, ਮੈਨੂੰ ਲੱਗਦਾ ਹੈ ਕਿ ਬਾਲੀਵੁੱਡ 'ਚ ਕੰਮ ਕਰਨਾ ਖੂਬਸੂਰਤ ਅਨੁਭਵ ਹੋਵੇਗਾ।'Punjabi Bollywood Tadka

ਗੋਮੇਜ਼ ਨੂੰ ਡਿਜ਼ਨੀ ਸ਼ੋਅ 'ਵਿਜ਼ਰਡ ਆਫ ਵੇਵਰਲੀ' ਤੋਂ ਚਾਈਲਡ ਆਰਟਿਸਟ ਦੇ ਰੂਪ 'ਚ ਪ੍ਰਸਿੱਧੀ ਮਿਲੀ ਸੀ।

Punjabi Bollywood Tadka

ਉਸ ਦੇ 'ਕਮ ਐਂਡ ਗੈੱਟ ਇਟ', 'ਦਿ ਹਾਰਟ ਵਾਂਟਸ ਇਟ ਵਾਂਟਸ, 'ਬੈਡ ਲਾਇਰ', 'ਵੁਲਫ' ਤੇ 'ਬੈਕ ਟੂ ਯੂ' ਵਰਗੇ ਗੀਤ ਬੇਹੱਦ ਪ੍ਰਸਿੱਧ ਹੋਏ ਸਨ।

Punjabi Bollywood Tadka

ਸੈਲੇਨਾ ਆਪਣੇ ਕਰੀਅਰ ਤੋਂ ਇਲਾਵਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਚਰਚਾ 'ਚ ਰਹਿੰਦੀ ਹੈ। ਆਪਣੇ ਪਹਿਲੇ ਬੁਆਏਫਰੈਂਡ ਜਸਟਿਨ ਬੀਬਰ ਨਾਲ ਬ੍ਰੇਕਅੱਪ ਤੋਂ ਬਾਅਦ ਸੈਲੇਨਾ ਦੀ ਡੀ. ਜੇ. ਜੇਡ ਨੂੰ ਡੇਟ ਕਰਨ ਦੀਆਂ ਖਬਰਾਂ ਆਈਆਂ ਸਨ।

Punjabi Bollywood Tadka

ਇਸ ਤੋਂ ਇਲਾਵਾ ਸਾਲ 2008 'ਚ ਸੈਲੇਨਾ ਗੋਮੇਜ਼ ਦਾ ਨਿਕ ਜੋਨਸ ਨਾਲ ਵੀ ਅਫੇਅਰ ਸ਼ੁਰੂ ਹੋਇਆ।

Punjabi Bollywood Tadka

ਹਾਲਾਂਕਿ ਦੋਵਾਂ ਦਾ ਰਿਸ਼ਤਾ ਜ਼ਿਆਦਾ ਦਿਨ ਨਹੀਂ ਚੱਲਿਆ ਤੇ ਕੁਝ ਹੀ ਮਹੀਨਿਆਂ ਤੋਂ ਬਾਅਦ 2009 'ਚ ਦੋਵੇਂ ਅਲੱਗ ਹੋ ਗਏ ਸਨ।


Punjabi Bollywood Tadka

Punjabi Bollywood Tadka


Tags: Selena Gomez Instagram Photoshoot Viral Hollywood Celebrity

Edited By

Sunita

Sunita is News Editor at Jagbani.