ਮੁੰਬਈ (ਬਿਊਰੋ)— ਦੁਨੀਆ ਭਰ 'ਚ ਮਸ਼ਹੂਰ ਗਾਇਕਾ ਤੇ ਅਭਿਨੇਤਰੀ ਸੈਲੇਨਾ ਗੋਮੇਜ਼ ਹਮੇਸ਼ਾ ਹੀ ਹੌਟਨੈੱਸ ਨੂੰ ਲੈ ਕੇ ਸੁਰਖੀਆਂ 'ਚ ਛਾਈ ਰਹਿੰਦੀ ਹੈ। ਹਾਲ ਹੀ 'ਚ ਉਸ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ 'ਚ ਕਾਫੀ ਬੋਲਡ ਨਜ਼ਰ ਆ ਰਹੀ ਹੈ।
ਉਸ ਨੇ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤੀਆਂ ਹਨ। ਉਸ ਦਾ ਇਹ ਲੁੱਕ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਦੱਸ ਦੇਈਏ ਕਿ ਕੁਝ ਸਮੇਂ ਪਹਿਲਾਂ ਹੀ ਸੈਲੇਨਾ ਗੋਮੇਜ਼ ਨੇ ਬਾਲੀਵੁੱਡ ਫਿਲਮਾਂ 'ਚ ਗੀਤ ਗਾਉਣ ਦੀ ਇੱਛਾ ਜ਼ਾਹਿਰ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਇਹ ਉਸ ਲਈ ਇਕ ਬਿਹਤਰੀਨ ਅਨੁਭਵ ਸਾਬਿਤ ਹੋਵੇਗਾ।
ਇਹ ਪੁੱਛੇ ਜਾਣ 'ਤੇ ਕਿ ਉਹ ਬਾਲੀਵੁੱਡ ਫਿਲਮਾਂ 'ਚ ਗੀਤ ਨੂੰ ਲੈ ਕੇ ਕੀ ਸੋਚਦੀ ਹੈ? ਇਸ 'ਤੇ ਉਸ ਨੇ ਕਿਹਾ, 'ਮੇਰੇ ਕੋਲੋਂ ਇਹ ਕਦੇ ਨਹੀਂ ਪੁੱਛਿਆ ਗਿਆ, ਕਿਉਂ ਨਹੀਂ, ਮੈਨੂੰ ਲੱਗਦਾ ਹੈ ਕਿ ਬਾਲੀਵੁੱਡ 'ਚ ਕੰਮ ਕਰਨਾ ਖੂਬਸੂਰਤ ਅਨੁਭਵ ਹੋਵੇਗਾ।'
ਗੋਮੇਜ਼ ਨੂੰ ਡਿਜ਼ਨੀ ਸ਼ੋਅ 'ਵਿਜ਼ਰਡ ਆਫ ਵੇਵਰਲੀ' ਤੋਂ ਚਾਈਲਡ ਆਰਟਿਸਟ ਦੇ ਰੂਪ 'ਚ ਪ੍ਰਸਿੱਧੀ ਮਿਲੀ ਸੀ।
ਉਸ ਦੇ 'ਕਮ ਐਂਡ ਗੈੱਟ ਇਟ', 'ਦਿ ਹਾਰਟ ਵਾਂਟਸ ਇਟ ਵਾਂਟਸ, 'ਬੈਡ ਲਾਇਰ', 'ਵੁਲਫ' ਤੇ 'ਬੈਕ ਟੂ ਯੂ' ਵਰਗੇ ਗੀਤ ਬੇਹੱਦ ਪ੍ਰਸਿੱਧ ਹੋਏ ਸਨ।
ਸੈਲੇਨਾ ਆਪਣੇ ਕਰੀਅਰ ਤੋਂ ਇਲਾਵਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਚਰਚਾ 'ਚ ਰਹਿੰਦੀ ਹੈ। ਆਪਣੇ ਪਹਿਲੇ ਬੁਆਏਫਰੈਂਡ ਜਸਟਿਨ ਬੀਬਰ ਨਾਲ ਬ੍ਰੇਕਅੱਪ ਤੋਂ ਬਾਅਦ ਸੈਲੇਨਾ ਦੀ ਡੀ. ਜੇ. ਜੇਡ ਨੂੰ ਡੇਟ ਕਰਨ ਦੀਆਂ ਖਬਰਾਂ ਆਈਆਂ ਸਨ।
ਇਸ ਤੋਂ ਇਲਾਵਾ ਸਾਲ 2008 'ਚ ਸੈਲੇਨਾ ਗੋਮੇਜ਼ ਦਾ ਨਿਕ ਜੋਨਸ ਨਾਲ ਵੀ ਅਫੇਅਰ ਸ਼ੁਰੂ ਹੋਇਆ।
ਹਾਲਾਂਕਿ ਦੋਵਾਂ ਦਾ ਰਿਸ਼ਤਾ ਜ਼ਿਆਦਾ ਦਿਨ ਨਹੀਂ ਚੱਲਿਆ ਤੇ ਕੁਝ ਹੀ ਮਹੀਨਿਆਂ ਤੋਂ ਬਾਅਦ 2009 'ਚ ਦੋਵੇਂ ਅਲੱਗ ਹੋ ਗਏ ਸਨ।