FacebookTwitterg+Mail

...ਤਾਂ ਇਹ ਸਭ ਕਰਨ ਨਾਲ ਸੈਲੇਨਾ ਨੂੰ ਆਉਂਦਾ ਹੈ ਮਜ਼ਾ

selena gomez
25 August, 2016 10:20:42 PM
ਲਾਸ ਏਂਜਲਸ— ਗਾਇਕਾ ਸੈਲੇਨਾ ਗੋਮੇਜ਼ ਨੂੰ ਯੋਗ ਤੇ ਕਸਰਤ ਕਰਨ 'ਚ ਮਜ਼ਾ ਆਉਂਦਾ ਹੈ ਕਿਉਂਕਿ ਇਹ ਉਨ੍ਹਾਂ ਦੇ ਚੂਲਿਆਂ ਨੂੰ ਸਹੀ ਆਕਾਰ 'ਚ ਰੱਖਣ 'ਚ ਮਦਦ ਕਰਦੀ ਹੈ। ਖਬਰ ਮੁਤਾਬਕ 'ਹੈਂਡਸ ਟੂ ਮਾਈਸੈਲਫ' ਵਰਗੀ ਹਿੱਟ ਦੇਣ ਵਾਲੀ ਸੈਲੇਨਾ ਚੂਲਿਆਂ ਨੂੰ ਠੀਕ ਆਕਾਰ ਵਿਚ ਰੱਖਣ ਵਾਲੀ ਹਰ ਤਰ੍ਹਾਂ ਦੀ ਕਸਰਤ ਨੂੰ ਕਰਨਾ ਪਸੰਦ ਕਰਦੀ ਹੈ, ਜਿਨ੍ਹਾਂ ਵਿਚ ਆਰਮ ਡਾਂਸਿੰਗ ਤੇ ਪਿਲੇਟਸ ਵੀ ਸ਼ਾਮਲ ਹੈ।
ਸੈਲੇਨਾ ਦੇ ਟਰੇਨਰ ਨੇ 'ਬਾਇਰਡਾਈ' ਰਸਾਲੇ ਨੂੰ ਦੱਸਿਆ ਕਿ ਸੈਲੇਨਾ ਨੂੰ ਯੋਗ, ਆਰਮ ਡਾਂਸਿੰਗ ਤੇ ਪਿਲੇਟਸ ਪਸੰਦ ਹੈ। ਇਹ ਚੂਲਿਆਂ ਨੂੰ ਸਹੀ ਆਕਾਰ ਵਿਚ ਰੱਖਣ ਲਈ ਵੀ ਢੇਰ ਸਾਰੀ ਮਦਦ ਕਰਦੇ ਹਨ। ਜੇਕਰ ਤੁਸੀਂ ਪੁਰਾਣੀਆਂ ਚੀਜ਼ਾਂ ਨੂੰ ਵੀ ਦੁਰਹਾਉਂਦੇ ਰਹਿੰਦੇ ਹੋ ਤਾਂ ਤੁਹਾਡੇ ਲਈ ਇਹ ਬੋਰਿੰਗ ਹੋ ਜਾਏਗਾ ਤੇ ਤੁਸੀਂ ਜਿਮ ਜਾਣਾ ਹੀ ਬੰਦ ਕਰ ਦੇਵੋਗੇ। ਕਸਰਤ ਆਪਣੀ ਜੀਵਨਸ਼ੈਲੀ ਦਾ ਹਿੱਸਾ ਹੋਣੀ ਚਾਹੀਦੀ ਹੈ ਨਾ ਕਿ ਮਜਬੂਰੀ ਵਿਚ ਕੀਤਾ ਗਿਆ ਕੰਮ।

Tags: ਗਾਇਕਾ ਸੈਲੇਨਾ ਗੋਮੇਜ਼ ਯੋਗ Singer Selena Gomez Yoga