FacebookTwitterg+Mail

ਹਾਲੀਵੁੱਡ ਅਦਾਕਾਰਾ ਨੇ ਕੀਤਾ ਹੈਰਾਨੀਜਨਕ ਖੁਲਾਸਾ, ਬੈਸਟ ਫ੍ਰੈਂਡ ਨੇ ਸਰੀਰ ਦਾ ਮੇਨ ਪਾਰਟ ਕੀਤਾ ਡੋਨੇਟ

selena gomez
15 September, 2017 02:06:39 PM

ਲੰਡਨ— ਆਪਣੀ ਬੋਲਡ ਅਦਾਵਾਂ ਲਈ ਮਸ਼ਹੂਰ ਹਾਲੀਵੁੱਡ ਸਿੰਗਰ ਅਤੇ ਅਦਾਕਾਰਾ ਸੈਲੇਨਾ ਗੋਮੇਜ਼ ਕਾਫੀ ਸਮੇਂ ਤੋਂ ਲਾਈਮਲਾਈਟ ਤੋਂ ਦੂਰ ਹੈ। ਸੈਲੇਨਾ ਦਾ ਨਵਾਂ ਐਲਬਮ ਰਿਲੀਜ਼ ਲਈ ਤਿਆਰ ਹੈ ਪਰ ਉਹ ਇਸ ਨੂੰ ਪ੍ਰਮੋਟ ਨਹੀਂ ਕਰ ਪਾ ਰਹੀ ਹੈ। ਇਸ ਦੀ ਇਕ ਹੈਰਾਨ ਕਰਨ ਵਾਲੀ ਵਜ੍ਹਾ ਸਾਹਮਣੇ ਆਈ ਹੈ। ਸੇਲਿਨਾ ਨੇ ਇੰਸਟਾਗਰਾਮ 'ਤੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਸੇਲਿਨਾ ਨੇ ਕਿਡਨੀ ਟਰਾਂਸਪਲਾਂਟ ਦੱਸਿਆ ਹੈ।

Punjabi Bollywood Tadka

ਸੇਲਿਨਾ ਨੇ ਇੰਸਟਾਗਰਾਮ 'ਤੇ ਲਿਖਿਆ ਕਿ ਉਨ੍ਹਾਂ ਨੇ ਹਾਲ ਹੀ 'ਚ ਕਿਡਨੀ ਟਰਾਂਸਪਲਾਂਟ ਕਰਵਾਇਆ ਹੈ। ਇਸੇ ਦੇ ਨਾਲ ਉਨ੍ਹਾਂ ਨੇ ਆਪਣੀ ਤਿੰਨ ਤਸਵੀਰਾਂ ਵੀ ਪੋਸਟ ਕੀਤੀਆਂ, ਜਿਸ 'ਚ ਉਹ ਹਸਪਤਾਲ ਦੇ ਬਿਸਤਰ 'ਤੇ ਲੇਟੀ ਹੋਈ ਹੈ। ਇਹ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਗੋਮੇਜ਼ ਦੀ ਇਸ ਤਸਵੀਰ 'ਚ ਉਹ ਬੈਸਟ ਫ੍ਰੈਂਡ ਫ੍ਰੈਂਮਿਆ ਰੇਸਾ ਦੇ ਨਾਲ ਹਸਪਤਾਲ ਦੇ ਬਿਸਤਰ 'ਚ ਲੇਟੀ ਦਿਖਾਈ ਦੇ ਰਹੀ ਹੈ। ਇਸ ਤਸਵੀਰ ਨੂੰ ਸਿਰਫ 4 ਘੰਟੇ 'ਚ 40 ਲੱਖ ਤੋਂ ਜ਼ਿਆਦਾ ਲਾਈਕਸ ਮਿਲ ਚੁੱਕੇ ਹਨ।

Punjabi Bollywood Tadka

ਸੇਲਿਨਾ ਨੇ ਲਿਖਿਆ, ''ਮੈਨੂੰ ਪਤਾ ਹੈ ਕਿ ਮੇਰੇ ਫੈਨਜ਼ ਇਸ ਗੱਲ ਨੂੰ ਨੋਟਿਸ ਕਰ ਰਹੇ ਹਨ ਕਿ ਮੈਂ ਅੱਜ-ਕੱਲ੍ਹ ਦਿਖਾਈ ਕਿਉਂ ਨਹੀਂ ਦੇ ਰਹੀ ਅਤੇ ਮੇਰੀ ਨਵੀਂ ਮਿਊਜ਼ਿਕ ਐਲਬਮ ਆਉਣ ਵਾਲੀ ਹੈ, ਜਿਸ ਦਾ ਮੈਂ ਪ੍ਰਮੋਸ਼ਨ ਵੀ ਨਹੀਂ ਕਰ ਰਹੀ ਹਾਂ। ਮੇਰੇ ਫੈਨਜ਼ ਇਸ ਬਾਰੇ 'ਚ ਜਾਣਨਾ ਚਾਹੁੰਦੇ ਹਨ। ਇਸ ਲਈ ਦੱਸ ਦੇਣਾ ਚਾਹੁੰਦੀ ਹਾਂ ਕਿ ਮੇਰਾ ਹਾਲ ਹੀ 'ਚ ਕਿਡਨੀ ਟਰਾਂਸਪਲਾਂਟ ਹੋਇਆ ਹੈ। ਫਿਲਹਾਲ ਮੈਂ ਹੌਲੀ-ਹੌਲੀ ਠੀਕ ਹੋ ਰਹੀ ਹਾਂ।'' ਸੇਲਿਨਾ ਨੇ ਅੱਗੇ ਲਿਖਿਆ, ''ਈਮਾਨਦਾਰੀ ਨਾਲ ਕਹਾਂ, ਤਾਂ ਇਸ ਟਰਾਂਸਪਲਾਂਟ ਦੌਰਾਨ ਮੇਰੀ ਫੈਮਿਲੀ ਅਤੇ ਮੇਰੇ ਡਾਕਟਰਜ਼ ਦੀ ਟੀਮ ਨੇ ੇਮੇਰਾ ਬਹੁਤ ਖਿਆਲ ਰੱਖਿਆ। ਮੈਂ ਉਨ੍ਹਾਂ ਦੇ ਦਿਲੋਂ ਸ਼ੁੱਕਰੀਆਂ ਕਹਿਣਾ ਚਾਹੁੰਦੀ ਹਾਂ।''

Punjabi Bollywood Tadka


Tags: Pop starSelena gomezkidney TransplantInstagramHollywood celebrityਸੈਲੇਨਾ ਗੋਮੇਜ਼ ਕਿਡਨੀ ਟਰਾਂਸਪਲਾਂਟ