FacebookTwitterg+Mail

ਸੈਲੇਨਾ ਗੋਮੇਜ਼ ਗਾਉਣਾ ਚਾਹੁੰਦੀ ਹੈ ਬਾਲੀਵੁੱਡ ਫਿਲਮਾਂ 'ਚ ਗੀਤ

selena gomez
16 September, 2018 06:23:13 PM

ਮੁੰਬਈ (ਬਿਊਰੋ)— ਦੁਨੀਆ ਭਰ 'ਚ ਮਸ਼ਹੂਰ ਗਾਇਕਾ ਤੇ ਅਭਿਨੇਤਰੀ ਸੈਲੇਨਾ ਗੋਮੇਜ਼ ਨੇ ਬਾਲੀਵੁੱਡ ਫਿਲਮਾਂ 'ਚ ਗੀਤ ਗਾਉਣ ਦੀ ਇੱਛਾ ਜ਼ਾਹਿਰ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਇਹ ਉਸ ਲਈ ਇਕ ਬਿਹਤਰੀਨ ਅਨੁਭਵ ਸਾਬਿਤ ਹੋਵੇਗਾ। ਇਹ ਪੁੱਛੇ ਜਾਣ 'ਤੇ ਕਿ ਉਹ ਬਾਲੀਵੁੱਡ ਫਿਲਮਾਂ 'ਚ ਗੀਤ ਨੂੰ ਲੈ ਕੇ ਕੀ ਸੋਚਦੀ ਹੈ? ਇਸ 'ਤੇ ਉਸ ਨੇ ਕਿਹਾ, 'ਮੇਰੇ ਕੋਲੋਂ ਇਹ ਕਦੇ ਨਹੀਂ ਪੁੱਛਿਆ ਗਿਆ। ਕਿਉਂ ਨਹੀਂ, ਮੈਨੂੰ ਲੱਗਦਾ ਹੈ ਕਿ ਬਾਲੀਵੁੱਡ 'ਚ ਕੰਮ ਕਰਨਾ ਖੂਬਸੂਰਤ ਅਨੁਭਵ ਹੋਵੇਗਾ।'

ਗੋਮੇਜ਼ ਨੂੰ ਡਿਜ਼ਨੀ ਸ਼ੋਅ 'ਵਿਜ਼ਰਡ ਆਫ ਵੇਵਰਲੀ' ਤੋਂ ਚਾਈਲਡ ਆਰਟਿਸਟ ਦੇ ਰੂਪ 'ਚ ਪ੍ਰਸਿੱਧੀ ਮਿਲੀ ਸੀ। ਉਸ ਦੇ 'ਕਮ ਐਂਡ ਗੈੱਟ ਇਟ', 'ਦਿ ਹਾਰਟ ਵਾਂਟਸ ਇਟ ਵਾਂਟਸ, 'ਬੈਡ ਲਾਇਰ', 'ਵੁਲਫ' ਤੇ 'ਬੈਕ ਟੂ ਯੂ' ਵਰਗੇ ਗੀਤ ਬੇਹੱਦ ਪ੍ਰਸਿੱਧ ਹੋਏ ਸਨ। ਸੈਲੇਨਾ ਆਪਣੇ ਕਰੀਅਰ ਤੋਂ ਇਲਾਵਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਚਰਚਾ 'ਚ ਰਹਿੰਦੀ ਹੈ। ਆਪਣੇ ਪਹਿਲੇ ਬੁਆਏਫਰੈਂਡ ਜਸਟਿਨ ਬੀਬਰ ਨਾਲ ਬ੍ਰੇਕਅੱਪ ਤੋਂ ਬਾਅਦ ਸੈਲੇਨਾ ਦੀ ਡੀ. ਜੇ. ਜੇਡ ਨੂੰ ਡੇਟ ਕਰਨ ਦੀਆਂ ਖਬਰਾਂ ਆਈਆਂ ਸਨ। ਇਸ ਤੋਂ ਇਲਾਵਾ ਸਾਲ 2008 'ਚ ਸੈਲੇਨਾ ਗੋਮੇਜ਼ ਦਾ ਨਿਕ ਜੋਨਸ ਨਾਲ ਵੀ ਅਫੇਅਰ ਸ਼ੁਰੂ ਹੋਇਆ। ਹਾਲਾਂਕਿ ਦੋਵਾਂ ਦਾ ਰਿਸ਼ਤਾ ਜ਼ਿਆਦਾ ਦਿਨ ਨਹੀਂ ਚੱਲਿਆ ਤੇ ਕੁਝ ਹੀ ਮਹੀਨਿਆਂ ਤੋਂ ਬਾਅਦ 2009 'ਚ ਦੋਵੇਂ ਅਲੱਗ ਹੋ ਗਏ। ਇਨ੍ਹੀਂ ਦਿਨੀਂ ਨਿਕ ਬਾਲੀਵੁੱਡ ਅਭਿਨੇਤਰੀ ਪ੍ਰਿਅੰਕਾ ਚੋਪੜਾ ਨਾਲ ਮੰਗਣੀ ਕਰਨ ਨੂੰ ਲੈ ਕੇ ਚਰਚਾ 'ਚ ਹਨ।


Tags: Selena Gomez Bollywood Movies Songs Hollywood Singer

Edited By

Rahul Singh

Rahul Singh is News Editor at Jagbani.