ਮਿਯਾਮੀ: ਅਮਰੀਕੀ ਅਭਿਨੇਤਰੀ, ਸਿੰਗਰ ਅਤੇ ਫੈਸ਼ਨ ਡਿਜ਼ਾਈਨਰ ਸੈਲੇਨਾ ਗੋਮੇਜ਼ ਨੇ ਇਕ ਨਵਾਂ ਟੈਟੂ ਗੁੰਦਵਾਇਆ ਹੈ, ਜਿਸ ਨਾਲ ਉਹ ਵਿਵਾਦਾਂ 'ਚ ਘਿਰ ਗਈ ਹੈ। ਸੈਲੇਨਾ ਨੇ ਆਪਣੀ ਕਮਰ ਦੇ ਹੇਠਾਂ ਪਵਿੱਤਰ ਸ਼ਬਦ 'ਓਮ' ਦਾ ਟੈਟੂ ਗੁੰਦਵਾਇਆ ਹੈ। ਇਸ ਟੈਟੂ ਕਾਰਨ ਕਈ ਥਾਵਾਂ 'ਤੇ ਉਸ ਦੀ ਆਲੋਚਨਾ ਹੋਣੀ ਸ਼ੁਰੂ ਹੋ ਗਈ ਹੈ। ਇਸ ਸ਼ਬਦ ਦਾ ਹਿੰਦੂ ਧਰਮ 'ਚ ਬਹੁਤ ਜ਼ਿਆਦਾ ਮਹੱਤਵ ਹੈ ਪਰ ਸੈਲੇਨਾ ਨੇ ਇਸ ਟੈਟੂ ਨੂੰ ਹਿੰਦੂ ਧਰਮ ਤੋਂ ਪ੍ਰਭਾਵਿਤ ਹੋ ਕੇ ਬਣਵਾਇਆ ਹੈ ਜਾਂ ਫਿਰ ਫੈਸ਼ਨ ਸਿੰਬਲ ਦੇ ਤੋਰ 'ਤੇ, ਇਹ ਅਜੇ ਤੱਕ ਸਾਫ ਨਹੀਂ ਹੋ ਸਕਿਆ। ਸੈਲੇਨਾ ਗੋਮੇਜ਼ ਆਪਣੀ ਨਿੱਜੀ ਜ਼ਿੰਦਗੀ ਅਤੇ ਪ੍ਰੋਫੈਸ਼ਨਲ ਜ਼ਿੰਦਗੀ ਕਾਰਨ ਬਹੁਤ ਚਰਚਾ 'ਚ ਰਹਿੰਦੀ ਹੈ। ਹਾਲ ਹੀ 'ਚ ਸੈਲੇਨਾ ਨੇ ਆਪਣੇ ਫੈਨਜ਼ ਨਾਲ ਇਕ ਸੈਲਫੀ ਸਾਂਝੀ ਕੀਤੀ ਹੈ, ਜਿਸ 'ਚ ਸੈਲੇਨਾ ਆਪਣੇ ਅੰਦਰੂਨੀ ਕਪੜੇ ਦਿਖਾਉਂਦੀ ਹੋਈ ਨਜ਼ਰ ਆ ਰਹੀ ਸੀ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।