ਲੰਡਨ (ਬਿਊਰੋ)— ਮਸ਼ਹੂਰ ਅਮਰੀਕੀ ਸਿੰਗਰ ਸੇਲੇਨਾ ਗੋਮੇਜ਼ ਕੁਝ ਸਮੇਂ ਪਹਿਲਾਂ ਕਿਡਨੀ ਦੀ ਬੀਮਾਰੀ ਨਾਲ ਜੂਝ ਰਹੀ ਸੀ ਪਰ ਇਲਾਜ ਤੋਂ ਬਾਅਦ ਹੁਣ ਉਹ ਆਪਣੀਆਂ ਬੋਲਡ ਅਦਾਵਾਂ ਨਾਲ ਆਪਣੇ ਪ੍ਰਸ਼ੰਸਕਾਂ ਦਾ ਖੂਬ ਮਨੋਰੰਜਨ ਕਰ ਰਹੀ ਹੈ। ਸੇਲੇਨਾ ਦੀਆਂ ਕੁਝ ਤਸਵੀਰਾਂ ਦੇਖ ਕੇ ਤੁਹਾਨੂੰ ਵੀ ਇਸ ਗੱਲ ਦਾ ਅੰਦਾਜ਼ਾ ਹੋ ਜਾਵੇਗਾ ਕਿ ਦੁਨੀਆ ਭਰ 'ਚ ਉਨ੍ਹਾਂ ਦੇ ਦੀਵਾਨੇ ਇੰਝ ਹੀ ਨਹੀਂ ਹਨ।
ਕੁਝ ਸਮੇਂ ਪਹਿਲਾਂ ਸੇਲੇਨਾ ਨੂੰ ਕਿਡਨੀ ਦੀ ਖਤਰਨਾਕ ਬੀਮਾਰੀ ਹੋ ਗਈ ਸੀ। ਕਿਡਨੀ ਦੇ ਆਪਰੇਸ਼ਨ ਦੌਰਾਨ ਅਦਾਕਾਰਾ ਫ੍ਰਾਂਸੀਆ ਰੈਸਾ ਨੇ ਗੁਪਤ ਤਰੀਕੇ ਨਾਲ ਸੇਲੇਨਾ ਦੀ ਮਦਦ ਕੀਤੀ ਸੀ।
ਇਹੀ ਵਜ੍ਹਾ ਹੈ ਕਿ ਸੇਲੇਨਾ ਆਪਣੀ ਜ਼ਿੰਦਗੀ ਨੂੰ ਬਚਾਉਣ ਦਾ ਪੂਰਾ ਸ਼੍ਰੇਅ ਆਪਣੀ ਦੋਸਤ ਫ੍ਰਾਂਸੀਆ ਰੈਸਾ ਨੂੰ ਦਿੰਦੀ ਹੈ, ਜਿਨ੍ਹਾਂ ਨੇ ਆਪਣੀ ਕਿਡਨੀ ਉਨ੍ਹਾਂ ਨੂੰ ਦਾਨ 'ਚ ਦੇ ਦਿੱੱਤੀ।
ਇਸ ਤਸਵੀਰ 'ਚ ਅਦਾਕਾਰਾ ਸੇਲੇਨਾ ਆਪਣੇ ਹੌਟ ਫਿੱਗਰ ਨਾਲ ਲੱਖਾਂ ਦਿਲਾਂ ਨੂੰ ਕਾਇਲ ਕਰ ਰਹੀ ਹੈ।
ਹਾਲਾਂਕਿ ਅਦਾਕਾਰਾ ਅਤੇ ਗਾਇਕ ਸੇਲੇਨਾ ਗੋਮੇਜ਼ ਨੇ ਆਪਣੇ ਇਕ ਇੰਟਰਵਿਊ 'ਚ ਖੁਲਾਸਾ ਕਰਦੇ ਹੋਏ ਦੱਸਿਆ ਸੀ ਕਿ ਉਨ੍ਹਾਂ ਨੂੰ ਆਪਣੇ ਖਾਸ ਲੁੱਕ ਲਈ ਇਕੋਂ ਤਰ੍ਹਾਂ ਦੇ ਕਿਰਦਾਰ ਨਿਭਾਉਣ ਦਾ ਆਫਰ ਮਿਲਦਾ ਹੈ।
25 ਸਾਲ ਦੀ ਇਸ ਹਾਲੀਵੁੱਡ ਸਟਾਰ ਨੇ ਇਹ ਵੀ ਕਿਹਾ ਸੀ ਕਿ ਉਨ੍ਹਾਂ ਨੇ ਆਪਣੇ ਲੁੱਕ ਕਾਰਨ ਵੱਡੇ ਪਰਦੇ 'ਤੇ ਮਚਿਓਰਡ ਕਿਰਦਾਰ ਨਿਭਾਉਣ 'ਚ ਕਾਫੀ ਮੁਸ਼ਕਿਲਾਂ ਦਾ ਸਾਹਮਣੇ ਕਰਨਾ ਪੈਂਦਾ ਹੈ।