FacebookTwitterg+Mail

ਅਭਿਨੇਤਾ ਜਤਿੰਦਰ ਖਿਲਾਫ ਦਾਇਰ ਐੱਫ. ਆਈ. ਆਰ. ਰੱਦ

sexual assault  fir against actor jeetendra quashed
21 May, 2019 10:30:19 AM

ਮੁੰਬਈ(ਬਿਊਰੋ)— ਸੂਬਾ ਹਾਈਕੋਰਟ ਨੇ ਬਾਲੀਵੁੱਡ ਐਕਟਰ ਰਵੀ ਕਪੂਰ ਉਰਫ ਜਤਿੰਦਰ ਖਿਲਾਫ ਦਰਜ ਸੈਕਸ ਸ਼ੋਸ਼ਣ ਦੇ ਮਾਮਲੇ ਨੂੰ ਲੈ ਕੇ ਐੱਫ. ਆਈ. ਆਰ. ਨੂੰ ਰੱਦ ਕਰ ਦਿੱਤੀ ਹੈ। ਜੱਜ ਅਜੇ ਮੋਹਨ ਗੋਇਲ ਨੇ ਅਭਿਨੇਤਾ ਜਤਿੰਦਰ ਵਲੋਂ ਦਰਜ ਮੰਗ ਦੇ ਤੱਥਾਂ ਅਤੇ ਇਸ ਮਾਮਲੇ ਨਾਲ ਜੁੜੇ ਰਿਕਾਰਡ ਦੀ ਜਾਂਚ-ਪੜਤਾਲ ਕਰਨ ਤੋਂ ਬਾਅਦ ਇਹ ਫੈਸਲਾ ਸੁਣਾਇਆ। ਪਟੀਸ਼ਨ 'ਚ ਦਿੱਤੇ ਗਏ ਤੱਥਾਂ ਅਨੁਸਾਰ ਪਿਛਲੀ 16 ਫਰਵਰੀ ਨੂੰ ਮਹਿਲਾ ਪੁਲਿਸ ਥਾਣਾ ਸ਼ਿਮਲਾ ਦੇ ਤਹਿਤ ਭਾਰਤੀ ਢੰਡ ਵਿਧਾਨ ਦੀ ਧਾਰਾ 354 ਦੇ ਤਹਿਤ ਐਕਟਰ ਖਿਲਾਫ ਐੱਫ. ਆਈ. ਆਰ. ਦਰਜ ਕੀਤੀ ਗਈ ਸੀ। ਐੱਫ.ਆਈ.ਆਰ. 'ਚ ਐਕਟਰ ਦੀ ਮਤਰੇਈ ਭੈਣ ਨੇ 47 ਸਾਲ ਪਹਿਲਾਂ ਹੋਈ ਘਟਨਾ ਨੂੰ ਲੈ ਕੇ ਸੈਕਸ ਸ਼ੌਸ਼ਣ ਦੇ ਦੋਸ਼ ਲਗਾਏ ਸਨ। ਜਤਿੰਦਰ ਨੇ ਹਾਈਕੋਰਟ ਸਾਹਮਣੇ ਪਟੀਸ਼ਨ ਦਾਇਰ ਕਰਕੇ ਇਸ ਐੱਫ. ਆਈ. ਆਰ. ਨੂੰ ਰੱਦ ਕਰਨ ਦੀ ਗੁਹਾਰ ਲਗਾਈ  ਸੀ? ਐਕਟਰ ਵਲੋਂ ਇਹ ਦਲੀਲ ਦਿੱਤੀ ਗਈ ਸੀ ਕਿ ਇਹ ਐੱਫ. ਆਈ. ਆਰ. ਉਸ ਨੂੰ ਬਲੈਕਮੇਲ ਕਰਨ ਦੇ ਇਰਾਦੇ ਨਾਲ ਦਰਜ ਕੀਤੀ ਗਈ ਹੈ।


Tags: JeetendraFIRSexual AssaultShimlaThe High CourtBollywood Celebrity News in Punjabi ਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.