FacebookTwitterg+Mail

ਸਟੇਜ ਪਰਫਾਰਮੈਂਸ ਦੌਰਾਨ ਗਾਇਕ ਸ਼ਾਨ 'ਤੇ ਹੋਈ ਪੱਥਰਬਾਜ਼ੀ, ਮਚਿਆ ਹੜਕੰਪ

shaan attack
30 October, 2018 04:37:24 PM

ਮੁੰਬਈ (ਬਿਊਰੋ)— ਮਿੱਠੀ ਆਵਾਜ਼ ਅਤੇ ਆਪਣੀ ਪਿਆਰੀ ਜਿਹੀ ਸਮਾਈਲ ਲਈ ਮਸ਼ਹੂਰ ਬਾਲੀਵੁੱਡ ਗਾਇਕ ਸ਼ਾਨ ਇਕ ਕੰਸਰਟ ਲਈ ਅਸਾਮ ਪਹੁੰਚੇ ਹੋਏ ਸਨ। ਇੱਥੇ ਗੁਵਾਹਾਟੀ 'ਚ ਆਪਣੇ ਇਕ ਪ੍ਰੋਗਰਾਮ 'ਚ ਉਨ੍ਹਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।

Punjabi Bollywood Tadka

ਅਜਿਹਾ ਇਸ ਲਈ ਹੋਇਆ ਕਿਉਂਕਿ ਉੱਥੇ ਆਏ ਦਰਸ਼ਕ ਅਚਾਨਕ ਭੜਕ ਗਏ, ਜਿਸ ਕਾਰਨ ਉਨ੍ਹਾਂ ਨੇ ਪੱਥਰਬਾਜ਼ੀ ਤੇ ਭੰਨ-ਤੋੜ ਸ਼ੁਰੂ ਕਰ ਦਿੱਤੀ।

Punjabi Bollywood Tadka

ਇਸ ਗੁੱਸੇ ਦੀ ਵਜ੍ਹਾ ਕਾਰਨ ਸੀ ਸ਼ਾਨ ਦਾ ਬੰਗਾਲੀ ਗੀਤ। ਜਿਵੇਂ ਹੀ ਸ਼ਾਨ ਨੇ ਗੀਤ ਗਾਉਣਾ ਸ਼ੁਰੂ ਕੀਤਾ ਤਾਂ ਲੋਕ ਚੀਕਾਂ ਮਾਰਦੇ ਹੋਏ ਕਹਿਣ ਲੱਗੇ ਕਿ ਇਹ ਅਸਾਮ ਹੈ ਬੰਗਾਲ ਨਹੀਂ। ਇਸੇ ਕਾਰਨ ਉੱਥੇ ਲੋਕਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ।

ਇਸ ਸ਼ੋਅ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਇਸ 'ਚ ਸ਼ਾਨ ਲੋਕਾਂ ਤੋਂ ਅਪੀਲ ਕਰਦੇ ਦਿਖਾਈ ਦੇ ਰਹੇ ਹਨ ਕਿ ਇਸ ਨੂੰ ਰਾਜਨੀਤੀ ਨਾਲ ਨਾ ਜੋੜਣ। ਕਦੇ-ਕਦੇ ਕਿਸੇ ਕਲਾਕਾਰ ਨਾਲ ਅਜਿਹਾ ਨਾ ਕਰੋ।

Punjabi Bollywood Tadka

ਇਕ ਖਬਰ ਮੁਤਾਬਕ ਹੰਗਾਮੇ ਵੱਧਦੇ ਦੇਖ ਸ਼ਾਨ ਬੈਕ ਸਟੇਜ ਚਲੇ ਗਏ। ਉਨ੍ਹਾਂ ਨੇ ਦਰਸ਼ਕਾਂ ਨੂੰ ਦੱਸਿਆ ਕਿ ਉਹ ਬੁਖਾਰ ਹੋਣ ਦੇ ਬਾਵਜੂਦ ਪਰਫਾਰਮ ਕਰਨ ਲਈ ਆਏ ਪਰ ਕਿਸੇ 'ਤੇ ਕੋਈ ਅਸਰ ਨਹੀਂ ਸੀ।

Punjabi Bollywood Tadka

ਸ਼ਾਨ ਨੇ ਸਟੇਜ ਛੱਡਿਆ ਤਾਂ ਆਯੋਜਕ ਉਨ੍ਹਾਂ ਨੂੰ ਸਮਝਾਉਣ ਲੱਗੇ। ਇਸ ਤੋਂ ਬਾਅਦ ਸ਼ਾਨ ਮੁੜ ਸਟੇਜ ਤੇ ਵਾਪਸ ਆ ਗਏ।


Tags: Shaan AttackStage Bengali Son Assam ConcertVideoBollywood Singer

Edited By

Chanda Verma

Chanda Verma is News Editor at Jagbani.