FacebookTwitterg+Mail

ਛੋਟੀ ਉਮਰ 'ਚ ਵਿਗਿਆਪਨਾਂ ਲਈ ਜਿੰਗਲਸ ਗਾ ਸ਼ਾਨ ਨੇ ਕੀਤੀ ਸੀ ਕਰੀਅਰ ਦੀ ਸ਼ੁਰੂਆਤ

shaan happy birthday
30 September, 2018 02:37:27 PM

ਨਵੀਂ ਦਿੱਲੀ(ਬਿਊਰੋ)— ਮਸ਼ਹੂਰ ਗਾਇਕ ਸ਼ਾਨ ਦਾ ਜਨਮ 30 ਸਤੰਬਰ 1972 ਨੂੰ ਹੋਇਆ ਸੀ। ਸ਼ਾਨ ਨੇ ਬੇਹੱਦ ਛੋਟੀ ਉਮਰ 'ਚ ਗਾਉਣਾ ਸ਼ੁਰੂ ਕਰ ਦਿੱਤਾ ਸੀ। ਉਸ ਦਾ ਕਰੀਅਰ ਛੋਟਾ ਸੀ ਪਰ ਸ਼ਾਨਦਾਰ ਰਿਹਾ। ਸ਼ਾਨ ਨੇ ਛੋਟੀ ਉਮਰ 'ਚ ਵਿਗਿਆਪਨਾਂ ਲਈ ਜਿੰਗਲਸ ਗਾ ਕੇ ਆਪਣੀ ਗਾਇਕੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ।

Punjabi Bollywood Tadka

ਸਾਲ 1989 ਦੀ ਫਿਲਮ 'ਪਰਿੰਦਾ' 'ਚ 17 ਸਾਲ ਦੀ ਉਮਰ 'ਚ ਉਸ ਨੇ ਇਕ ਗੀਤ ਗਾਇਆ ਸੀ। ਇਸ 'ਚ ਉਸ ਨੇ ਸਿਰਫ ਇਕ ਲਾਈਨ ਹੀ ਗਾਈ ਸੀ ਅਤੇ ਇਸ ਗੀਤ ਦਾ ਨਾਂ 'ਕਿਤਨੀ ਹੈ ਪਿਆਰੀ, ਪਿਆਰ ਦੋਸਤੀ ਹਮਾਰੀ' ਸੀ। ਸ਼ਾਨ ਨੇ ਫਿਲਮ 'ਚ ਵੀ ਹੱਥ ਅਜਮਾਇਆ ਪਰ ਸਫਲ ਨਾ ਹੋ ਸਕਿਆ। ਉਸ ਨੇ 'ਕਰਕੀਬ', 'ਦਮਨ', 'ਅਸ਼ੋਕਾ' ਤੇ ਹੰਗਾਮਾ' ਵਰਗੀਆਂ ਫਿਲਮਾਂ 'ਚ ਕੰਮ ਕੀਤਾ। ਉਸ ਨੇ ਕਰੀਬ ਅੱਧੀ ਦਰਜਨ ਫਿਲਮਾਂ 'ਚ ਅਭਿਨੈ ਕੀਤਾ।

Punjabi Bollywood Tadka

ਜ਼ਿਆਦਾਤਰ ਫਿਲਮਾਂ 'ਚ ਉਸ ਨੇ ਗੈਸਟ ਦੇ ਤੌਰ 'ਤੇ ਹੀ ਕੰਮ ਕੀਤਾ ਸੀ। ਸ਼ਾਨ ਨੇ ਜੀ. ਟੀ. ਵੀ. 'ਤੇ ਪ੍ਰਸਾਰਿਤ ਮਸ਼ਹੂਰ ਸਿੰਗਿੰਗ ਰਿਐਲਿਟੀ ਸ਼ੋਅ 'ਸਾ ਰੇ ਗਾ ਮਾ ਪਾ' ਨੂੰ ਹੋਸਟ ਵੀ ਕੀਤਾ ਸੀ।

Punjabi Bollywood Tadka

ਇਸ ਤੋਂ ਇਲਾਵਾ ਉਸ ਨੇ 'ਸਟਾਰ ਵਾਇਸ ਆਫ ਇੰਡੀਆ 2' ਵੀ ਹੋਸਟ ਕੀਤਾ ਸੀ। ਸ਼ਾਨ ਨੇ 'ਪਿਆਰ ਮੈਂ ਕਭੀ ਕਭੀ', 'ਫਨਾ', 'ਕਭੀ ਅਲਵਿਦਾ ਨਾ ਕਹਿਨਾ', 'ਮਸਤੀ', 'ਵੈਲਕਮ' ਅਤੇ 'ਜ਼ਮੀਨ ਪਰ' ਵਰਗੀਆਂ ਫਿਲਮਾਂ 'ਚ ਗੀਤ ਗਾਏ।

Punjabi Bollywood Tadka

ਉਹ ਅਜੇ ਦੇਵਗਨ, ਸ਼ਾਹਰੁਖ ਖਾਨ, ਸਲਮਾਨ ਖਾਨ, ਆਮਿਰ ਖਾਨ ਅਤੇ ਸੈਫ ਅਲੀ ਖਾਨ ਵਰਗੇ ਦਿੱਗਜ਼ ਐਕਟਰਾਂ ਦੀ ਆਵਾਜ਼ ਬਣੇ।

Punjabi Bollywood Tadka

ਭਾਵੇਂ ਹੀ ਉਸ ਨੇ ਹੁਣ ਬਾਲੀਵੁੱਡ 'ਚ ਗੀਤ ਗਾਉਣੇ ਘੱਟ ਕਰ ਦਿੱਤੇ ਹੋਣ ਪਰ ਉਸ ਦੀ ਆਵਾਜ਼ ਦੀ ਮਧੁਰਤਾ ਦੇ ਲੋਕ ਦੀਵਾਨੇ ਹਨ।

Punjabi Bollywood Tadka


Tags: Shaan Happy Birthday Indian Playback Singer Sa Re Ga Ma Pa Fanaa Kabhi Alvida Naa Kehna Masti Om Shanti Om Partner Welcome Saawariya Jab We Met 3 Idiots

Edited By

Sunita

Sunita is News Editor at Jagbani.