FacebookTwitterg+Mail

ਸ਼ਬਾਨਾ ਆਜ਼ਮੀ ਦੇ ਕਾਰ ਡਰਾਈਵਰ ਖਿਲਾਫ FIR ਦਰਜ

shabana azmi
19 January, 2020 10:40:37 AM

ਮੁੰਬਈ(ਬਿਊਰੋ)- ਬਾਲੀਵੁੱਡ ਅਦਾਕਾਰਾ ਸ਼ਬਾਨਾ ਆਜ਼ਮੀ ਦੀ ਕਾਰ ਦੇ ਐਕਸੀਡੈਂਟ ਤੋਂ ਬਾਅਦ ਕਾਰ ਡਰਾਈਵਰ ਖਿਲਾਫ FIR ਦਰਜ ਕੀਤੀ ਗਈ ਹੈ। ਦੱਸ ਦੇਈਏ ਕਿ ਸ਼ਨੀਵਾਰ ਸ਼ਬਾਨਾ ਆਜ਼ਮੀ ਦੀ ਕਾਰ ਇਕ ਟਰੱਕ ਨਾਲ ਟਰਕਾ ਗਈ ਸੀ, ਜਿਸ ਤੋਂ ਬਾਅਦ ਟਰੱਕ ਡਰਾਈਵਰ ਨੇ ਸ਼ਬਾਨਾ ਆਜ਼ਮੀ ਦੇ ਡਰਾਈਵਰ ਖਿਲਾਫ ਮਾਮਲਾ ਦਰਜ ਕਰਵਾਇਆ ਹੈ। ਸ਼ਬਾਨਾ ਆਜ਼ਮੀ ਦੇ ਡਰਾਈਵਰ ’ਤੇ ਰੈਸ਼ ਡਰਾਈਵਿੰਗ ਕਰਨ ਦਾ ਦੋਸ਼ ਹੈ, ਜਿਸ ਕਾਰਨ ਇਹ ਐਕਸੀਡੈਂਟ ਹੋਇਆ।


ਦੱਸ ਦੇਈਏ ਕਿ ਇਸ ਕਾਰ ਐਕਸੀਡੈਂਟ ਵਿਚ ਸ਼ਬਾਨਾ ਆਜ਼ਮੀ ਨੂੰ ਗੰਭੀਰ ਸੱਟਾਂ ਆਈਆਂ ਹਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਨਜ਼ਦੀਕੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ ਅਤੇ ਹੁਣ ਉਨ੍ਹਾਂ ਨੂੰ ਮੁੰਬਈ ਦੇ ਕੋਕੀਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿਚ ਸ਼ਿਫਟ ਕਰ ਦਿੱਤਾ ਗਿਆ ਹੈ। ਹਾਲਾਂਕਿ, ਸ਼ਬਾਨਾ ਆਜ਼ਮੀ ਦੀ ਹਾਲਤ ਸਥਿਰ ਹੈ। ਸ਼ਬਾਨਾ ਨੂੰ ਮੁੰਬਈ ਵਿਚ ਸ਼ਿਫਟ ਕਰਣ ਤੋਂ ਬਾਅਦ ਹੁਣ ਉਨ੍ਹਾਂ ਦੇ ਘਰਵਾਲਿਆਂ ਦੇ ਨਾਲ-ਨਾਲ ਬਾਲੀਵੁੱਡ ਦੀਆਂ ਕਈ ਹਸਤੀਆਂ ਉਨ੍ਹਾਂ ਨੂੰ  ਮਿਲਣ ਪਹੁੰਚੀਆਂ।


ਜਿਸ ਵਿਚ ਅਨਿਲ ਕਪੂਰ, ਤੱਬੂ, ਅਨਿਲ ਅੰਬਾਨੀ ਦਾ ਨਾਮ ਸ਼ਾਮਿਲ ਹੈ। ਉਥੇ ਹੀ, ਪ੍ਰਧਾਨਮੰਤਰੀ ਨਰਿੰਦਰ ਮੋਦੀ ਸਮੇਤ ਕਈ ਲੋਕਾਂ ਨੇ ਸ਼ਬਾਨਾ ਆਜ਼ਮੀ ਦੇ ਜਲਦ ਠੀਕ ਹੋਣ ਦੀ ਪ੍ਰਾਥਨਾ ਕੀਤੀ। ਰਿਪੋਰਟ ਮੁਤਾਬਕ ਉਨ੍ਹਾਂ ਦੇ ਕਈ ਟੈਸਟ ਕਰਵਾਏ ਗਏ ਹਨ, ਜਿਸ ਵਿਚ ਸਿਰ, ਗਰਦਨ ਸਰਵਾਈਕਲ ਸਪਾਇਨ, ਚਿਹਰੇ ਅਤੇ ਸੱਜੀ ਅੱਖ ’ਤੇ ਸੱਟ ਦੀ ਗੱਲ ਸਾਹਮਣੇ ਆਈ ਹੈ। ਐਕਸੀਡੈਂਟ ਦੀਆਂ ਤਸਵੀਰਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਾਰ ਦੀ ਟੱਕਰ ਕਾਫੀ ਤੇਜ਼ ਸੀ ਕਿਉਂਕਿ ਇਸ ਤੋਂ ਬਾਅਦ ਕਾਰ ਪੂਰੀ ਤਰ੍ਹਾਂ ਖਰਾਬ ਹੋ ਚੁੱਕੀ ਹੈ। ਉਥੇ ਹੀ FIR ਦਰਜ ਹੋਣ ਤੋਂ ਬਾਅਦ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


Tags: Shabana AzmiDriverAccidentRash DrivingMumbai-PuneFIR

About The Author

manju bala

manju bala is content editor at Punjab Kesari