ਨਵੀਂ ਦਿੱਲੀ (ਬਿਊਰੋ) — ਜਿੱਥੇ ਆਮ ਲੋਕ ਸਵਾਈਨ ਫਲੂ ਦੀ ਚਪੇਟ 'ਚ ਆ ਰਹੇ ਹਨ, ਉਥੇ ਹੀ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਬਾਨਾ ਆਜ਼ਮੀ ਵੀ ਸਵਾਈਨ ਫਲੂ ਦੀ ਚਪੇਟ 'ਚ ਆ ਗਈ ਹੈ। ਇਸ ਗੱਲ ਖੁਲਾਸਾ ਅਦਾਕਾਰਾ ਦੇ ਰੂਟੀਨ ਚੇਕਅੱਪ ਦੌਰਾਨ ਹੋਇਆ। ਰਿਪੋਰਟ ਮੁਤਾਬਕ, ਸ਼ਬਾਨਾ, ਸਰਦੀ ਹੋਣ ਤੋਂ ਬਾਅਦ ਆਪਣੇ ਚੇਕਅੱਪ ਲਈ ਗਈ ਸੀ, ਜਿਥੇ ਉਸ ਨੂੰ ਸਵਾਈਨ ਫਲੂ ਹੋਣ ਦੀ ਗੱਲ ਪਤਾ ਲੱਗੀ। ਉਸ ਨੂੰ ਮੁੰਬਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਹਸਪਤਾਲ 'ਚ ਭਰਤੀ ਹੋਣ ਤੋਂ ਲੈ ਕੇ ਸ਼ਬਾਨਾ ਆਜ਼ਮੀ ਨੇ ਕਿਹਾ, ''ਮੈਨੂੰ ਬਹੁਤ ਹੀ ਮੁਸ਼ਕਿਲ ਹੀ ਸਮਾਂ ਮਿਲਦਾ ਹੈ। ਹਸਪਤਾਲ 'ਚ ਭਰਤੀ ਹੋਣਾ ਮੇਰੇ ਲਈ ਬ੍ਰੇਕ ਲੈਣ ਵਰਗਾ ਹੈ। ਮੈਂ ਹਸਪਤਾਲ 'ਚ ਭਰਤੀ ਹਾਂ ਤੇ ਮੇਰੀ ਸਿਹਤ 'ਚ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ।''