FacebookTwitterg+Mail

B'day Spl : 120 ਫਿਲਮਾਂ 'ਚ ਅਭਿਨੈ ਦਾ ਲੋਹਾ ਮੰਨਵਾ ਚੁੱਕੀ ਸ਼ਬਾਨਾ ਆਜ਼ਮੀ ਦੀ ਜਾਣੋ ਦਿਲਚਸਪ ਲਵ ਸਟੋਰੀ

shabana azmi birthday
18 September, 2018 05:13:41 PM

ਮੁੰਬਈ (ਬਿਊਰੋ)— ਬਾਲੀਵੁੱਡ ਇੰਡਸਟਰੀ ਦੀ ਸੀਨੀਅਰ ਅਦਾਕਾਰਾ ਸ਼ਬਾਨਾ ਆਜ਼ਮੀ ਦਾ ਅੱਜ 69ਵਾਂ ਜਨਮਦਿਨ ਹੈ। ਸ਼ਬਾਨਾ ਨੇ ਆਪਣੀ ਅਦਾਕਾਰੀ ਨਾਲ ਸਿਨੇਮਾ ਜਗਤ 'ਚ ਵੱਖਰਾ ਮੁਕਾਮ ਹਾਸਲ ਕੀਤਾ ਹੈ। 18 ਸਤੰਬਰ, 1950 ਨੂੰ ਉਰਦੂ ਦੇ ਮਸ਼ਹੂਰ ਸ਼ਾਇਰ-ਗੀਤਕਾਰ ਕੈਫੀ ਆਜ਼ਮੀ ਅਤੇ ਥੀਏਟਰ ਅਦਾਕਾਰਾ ਸ਼ੌਕਤ ਆਜ਼ਮੀ ਦੇ ਘਰ ਜਨਮੀ ਸ਼ਬਾਨਾ ਨੇ ਆਪਣੀ ਅਦਾਕਾਰੀ ਨਾਲ ਸਿਨੇਮਾ 'ਚ ਪ੍ਰਸਿੱਧੀ ਪ੍ਰਾਪਤ ਕੀਤੀ ਹੈ।

Punjabi Bollywood Tadka

ਭਾਰਤੀ ਸਮਾਜ ਦੇ ਵੱਖ-ਵੱਖ ਪਹਿਲੂਆਂ ਨੂੰ ਬਾਰੀਕੀ ਨਾਲ ਦਰਸਾਉਂਦੀਆਂ ਫਿਲਮਾਂ 'ਅਰਥ', 'ਖੰਡਰ', 'ਸ਼ਤਰੰਜ ਕੇ ਖਿਲਾੜੀ', 'ਮੰਡੀ' ਵਰਗੀਆਂ ਕਈ ਫਿਲਮਾਂ 'ਚ ਹਰ ਕਿਰਦਾਰ ਨੂੰ ਸ਼ਬਾਨਾ ਨੇ ਆਪਣੀ ਦਮਦਾਰ ਅਦਾਕਾਰੀ ਨਾਲ ਇਸ ਕਦਰ ਜੀਵਤ ਕੀਤਾ ਕਿ ਦਰਸ਼ਕ ਹੈਰਾਨ ਹੋ ਗਏ। ਸ਼ਬਾਨਾ ਆਜ਼ਮੀ ਦੀ ਪਹਿਲੀ ਮੁਲਾਕਾਤ ਜਾਵੇਦ ਅਖਤਰ ਨਾਲ ਉਨ੍ਹਾਂ ਦੇ ਘਰ ਹੋਈ ਸੀ।

Punjabi Bollywood Tadka

ਕੈਫੀ ਆਜ਼ਮੀ ਨਾਲ ਮੁਲਾਕਾਤ ਲਈ ਜਾਵੇਦ ਅਖਤਰ ਅਕਸਰ ਉਨ੍ਹਾਂ ਦੇ ਘਰ ਆਉਂਦੇ ਰਹਿੰਦੇ ਸਨ। ਇਸ ਦੌਰਾਨ ਹੀ ਦੋਹਾਂ 'ਚ ਪਿਆਰ ਹੋਇਆ ਤੇ ਫਿਰ ਇਨ੍ਹਾਂ ਨੇ ਵਿਆਹ ਕਰਵਾਉਣ ਦਾ ਮਨ ਬਣਾ ਲਿਆ। ਜਾਵੇਦ ਅਖਤਰ ਪਹਿਲਾਂ ਤੋਂ ਵਿਆਹੇ ਹੋਏ ਸਨ। ਸ਼ਬਾਨਾ ਦੇ ਮਾਪਿਆਂ ਨੂੰ ਇਹ ਪਸੰਦ ਨਹੀਂ ਸੀ ਪਰ ਉਹ ਹਰ ਹਾਲ 'ਚ ਜਾਵੇਦ ਨੂੰ ਆਪਣਾ ਬਣਾਉਣਾ ਚਾਹੁੰਦੀ ਸੀ।

Punjabi Bollywood Tadka

ਜਦੋਂ ਜਾਵੇਦ ਅਖਤਰ ਦੀ ਪਤਨੀ ਨੂੰ ਇਹ ਗੱਲ ਪਤਾ ਲੱਗੀ ਤਾਂ ਉਨ੍ਹਾਂ 'ਚ ਖੱਟਾਸ ਪੈਦਾ ਹੋਣ ਲੱਗੀ। ਜਦੋਂ ਉਸ ਨੇ ਜਾਣਿਆ ਕਿ ਜਾਵੇਦ ਉਸ ਨੂੰ ਪਿਆਰ ਨਹੀਂ ਕਰਦੇ ਤਾਂ ਉਸ ਨੇ ਜਾਵੇਦ ਨੂੰ ਸ਼ਬਾਨਾ ਕੋਲ ਜਾਣ ਲਈ ਕਹਿ ਦਿੱਤਾ। ਹਨੀ ਇਰਾਨੀ ਤੇ ਜਾਵੇਦ ਦੇ ਤਲਾਕ ਤੋਂ ਬਾਅਦ ਸ਼ਬਾਨਾ ਦਾ ਜਾਵੇਦ ਨਾਲ ਵਿਆਹ ਹੋਇਆ। ਸ਼ਬਾਨਾ ਤੇ ਜਾਵੇਦ ਦੇ ਬੱਚੇ ਨਹੀਂ ਹਨ।

Punjabi Bollywood Tadka

ਜਾਵੇਦ ਦੇ ਪਹਿਲੇ ਬੱਚੇ ਫਰਹਾਨ ਤੇ ਜ਼ੋਇਆ ਨਾਲ ਸ਼ਬਾਨਾ ਦੀ ਬਹੁਤ ਚੰਗੀ ਬੌਂਡਿੰਗ ਹੈ। ਸ਼ਬਾਨਾ ਹੁਣ ਤੱਕ 120 ਹਿੰਦੀ ਤੇ ਬੰਗਾਲੀ ਫਿਲਮਾਂ 'ਚ ਕੰਮ ਕਰ ਚੁੱਕੀ ਹੈ। ਸ਼ਬਾਨਾ ਨੂੰ ਕਈ ਫਿਲਮਾਂ ਲਈ 'ਰਾਸ਼ਟਰੀ ਫਿਲਮ ਪੁਰਸਕਾਰ' ਨਾਲ ਨਵਾਜਿਆ ਜਾ ਚੁੱਕਾ ਹੈ। ਇਸ ਤੋਂ ਇਲਾਵਾ 'ਸਰਵੋਤਮ ਅਭਿਨੇਤਰੀ' ਲਈ 'ਫਿਲਮਫੇਅਰ ਐਵਾਰਡ' ਵੀ ਉਹ ਹਾਸਲ ਕਰ ਚੁੱਕੀ ਹੈ। ਸ਼ਬਾਨਾ ਨੂੰ ਸਾਲ 2012 'ਚ 'ਪਦਮਭੂਸ਼ਨ' ਨਾਲ ਸਨਮਾਨਿਤ ਕੀਤਾ ਗਿਆ ਸੀ।

Punjabi Bollywood Tadka


Tags: Shabana Azmi BirthdayJaved AkhtarLove StoryBollywood Celebrity

Edited By

Chanda Verma

Chanda Verma is News Editor at Jagbani.