FacebookTwitterg+Mail

ਹਸਪਤਾਲ ਤੋਂ ਘਰ ਪਹੁੰਚੀ ਸ਼ਬਾਨਾ ਆਜ਼ਮੀ, ਟਵੀਟ ਰਾਹੀਂ ਫੈਨਜ਼ ਦਾ ਇੰਝ ਕੀਤਾ ਧੰਨਵਾਦ

shabana azmi returns home from hospital  shares first pic after accident
01 February, 2020 09:22:28 PM

ਮੁੰਬਈ(ਬਿਊਰੋ)- ਕਰੀਬ ਦੋ ਹਫਤੇ ਤੱਕ ਮੁੰਬਈ ਦੇ ਕੋਕੀਲਾਬੇਨ ਅੰਬਾਨੀ ਹਸਪਤਾਲ ਵਿਚ ਭਰਤੀ ਰਹਿਣ ਤੋਂ ਬਾਅਦ ਅਦਾਕਾਰਾ ਸ਼ਬਾਨਾ ਆਜ਼ਮੀ ਸ਼ੁੱਕਰਵਾਰ ਨੂੰ ਡਿਸਚਾਰਜ ਹੋ ਕੇ ਘਰ ਪਹੁੰਚ ਗਈ ਹੈ। 69 ਸਾਲ ਦੀ ਅਦਾਕਾਰਾ ਨੇ ਸ਼ਨੀਵਾਰ ਨੂੰ ਟਵਿਟਰ ’ਤੇ ਉਨ੍ਹਾਂ ਦੀ ਰਿਕਵਰੀ ਲਈ ਦੁਆਵਾਂ ਕਰਨ ਵਾਲਿਆਂ ਦਾ ਧੰਨਵਾਦ ਅਦਾ ਕੀਤਾ ਹੈ। ਆਪਣੇ ਇਸ ਟਵੀਟ ਵਿਚ ਉਨ੍ਹਾਂ ਨੇ ਟੀਨਾ ਅੰਬਾਨੀ ਅਤੇ ਕੋਕੀਲਾਬੇਨ ਅੰਬਾਨੀ ਹਸਪਤਾਲ ਨੂੰ ਵਿਸ਼ੇਸ਼ਤੌਰ ’ਤੇ ਧੰਨਵਾਦ ਕਿਹਾ ਹੈ। ਅਦਾਕਾਰਾ ਨੇ ਆਪਣੀ ਇਕ ਤਾਜ਼ਾ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ,‘‘ਮੇਰੀ ਰਿਕਵਰੀ ਲਈ ਦੁਆਵਾਂ ਅਤੇ ਸ਼ੁੱਭਕਾਮਨਾ ਭੇਜਣ ਵਾਲਿਆਂ ਦਾ ਧੰਨਵਾਦ। ਮੈਂ ਘਰ ਵਾਪਸ ਆ ਗਈ ਹਾਂ। ਡਾਕਟਰਾਂ ਅਤੇ ਨਰਸਿੰਗ ਸਟਾਫ ਵੱਲੋਂ ਕੀਤੀ ਗਈ ਸਟਰਲਿੰਗ ਕੇਅਰ ਲਈ ਟੀਨਾ ਅੰਬਾਨੀ ਅਤੇ ਕੋਕੀਲਾਬੇਨ ਅੰਬਾਨੀ ਹਸਪਤਾਲ ਦਾ ਧੰਨਵਾਦ। ਮੈਂ ਕਰਜ਼ਦਾਰ ਅਤੇ ਅਹਿਸਾਨਮੰਦ ਹਾਂ।’’ ਤਸਵੀਰ ਵਿਚ ਸ਼ਬਾਨਾ ਇਕ ਦਮ ਫਿੱਟ ਨਜ਼ਰ  ਆ ਰਹੀ ਹਾਂ।

18 ਜਨਵਰੀ ਨੂੰ ਜ਼ਖਮੀ ਹੋਈ ਸੀ ਸ਼ਬਾਨਾ

18 ਜਨਵਰੀ ਨੂੰ ਡਰਾਈਵਰ ਵੱਲੋਂ ਓਵਰਟੇਕ ਕਰਨ ਦੀ ਕੋਸ਼ਿਸ਼ ਵਿਚ ਸ਼ਬਾਨਾ ਆਜ਼ਮੀ ਦੀ ਕਾਰ ਮੁੰਬਈ-ਪੁਣੇ ਐਕਸਪ੍ਰੈੱਸ ਵੇਅ ’ਤੇ ਖਾਲਾਪੁਰ ਕੋਲ ਟਰੱਕ ਨਾਲ ਟਕਰਾ ਗਈ ਸੀ। ਹਾਦਸੇ ਵਿਚ ਸ਼ਬਾਨਾ ਜ਼ਖਮੀ ਹੋ ਗਈ ਸਨ ਅਤੇ ਉਨ੍ਹਾਂ ਨੂੰ ਪਨਵੇਲ ਦੇ ਐੱਮਜੀਐੱਮ ਹਸਪਤਾਲ ਵਿਚ ਐਡਮਿਟ ਕਰਾਇਆ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਕੋਕੀਲਾਬੇਨ ਅੰਬਾਨੀ ਹਸਪਤਾਲ ਲਿਜਾਇਆ ਗਿਆ ਸੀ। ਉਹ 14 ਦਿਨ ਤੱਕ ਹਸਪਤਾਲ ਵਿਚ ਭਰਤੀ ਰਹੀ ਸੀ। ਉਨ੍ਹਾਂ ਦੇ ਡਰਾਈਵਰ ਖਿਲਾਫ ਖਰਾਬ ਡਰਾਈਵਿੰਗ ਦਾ ਕੇਸ ਦਰਜ ਹੋਇਆ ਸੀ।


Tags: Shabana AzmiReturns HomeHospital After Accident

About The Author

manju bala

manju bala is content editor at Punjab Kesari