ਜਲੰਧਰ (ਬਿਊਰੋ) - 21 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਸਟਾਰਰ ਪੰਜਾਬੀ ਫਿਲਮ 'ਛੜਾ'।ਇਸ ਫਿਲਮ ਨੂੰ ਲੈ ਕੇ ਦਰਸ਼ਕਾਂ ਲਈ ਫਿਲਮ ਦੀ ਟੀਮ ਵੱਲੋਂ ਇਕ ਖੁਸ਼ਖਬਰੀ ਹੈ। 'ਛੜਾ' ਫਿਲਮ ਦੇਖਣ ਦੇ ਚਾਹਵਾਨ ਦਰਸ਼ਕ ਅੱਜ ਤੋਂ ਯਾਨੀ ਕਿ 5 ਦਿਨ ਪਹਿਲਾਂ ਹੀ ਇਸ ਫਿਲਮ ਦੀ ਟਿਕਟ ਐਡਵਾਂਸ ਬੁਕਿੰਗ ਕਰ ਸਕਦੇ ਹਨ। ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਨੇ ਇਹ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਸਾਂਝੀ ਕੀਤੀ ਹੈ।ਫਿਲਮ ਦੀ ਟੀਮ ਵੱਖ-ਵੱਖ ਸ਼ਹਿਰਾਂ 'ਚ ਫਿਲਮ ਦਾ ਪ੍ਰਚਾਰ ਕਰਨ 'ਚ ਮਸ਼ਰੂਫ ਹੈ। ਦਰਸ਼ਕ ਵੀ ਇਸ ਫਿਲਮ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।
ਦੱਸਣਯੋਗ ਹੈ ਕਿ 'ਛੜਾ' ਰੋਮਾਂਟਿਕ, ਕਾਮੇਡੀ ਫਿਲਮ ਹੈ। ਛੜੇ ਬੰਦਿਆਂ ਦੀ ਜ਼ਿੰਦਗੀ 'ਤੇ ਅਧਾਰਿਤ ਇਸ ਫਿਲਮ 'ਚ ਕਾਮੇਡੀ ਦੇ ਨਾਲ-ਨਾਲ 'ਛੜਿਆ' 'ਤੇ ਵਿਅੰਗ ਵੀ ਕੀਤਾ ਗਿਆ ਹੈ, ਜੋ ਕਿ ਫਿਲਮ ਦੀ ਟੈਗ ਲਾਈਨ ਤੋਂ 'ਕੁੱਤਾ ਹੋਵੇ ਜਿਹੜਾ ਵਿਆਹ ਕਰਾਵੇ' ਤੋਂ ਜ਼ਾਹਰ ਹੁੰਦਾ ਹੈ। ਜਗਦੀਪ ਸਿੱਧੂ ਨੇ ਇਸ ਫਿਲਮ ਨੂੰ ਲਿਖਿਆ ਤੇ ਡਾਇਰੈਕਟ ਕੀਤਾ ਹੇ। 'ਏ ਐਂਡ ਏ' ਐਡਵਾਈਜ਼ਰ' ਤੇ 'ਬਰੈਟ ਫਿਲਮਜ਼' ਦੀ ਇਸ ਸਾਂਝੀ ਪੇਸਕਸ਼ ਨੂੰ ਅਤੁਲ ਭੱਲਾ, ਅਮਿਤ ਭੱਲਾ, ਅਨੁਰਾਗ ਸਿੰਘ, ਪਵਨ ਗਿੱਲ ਤੇ ਅਮਨ ਗਿੱਲ ਨੇ ਪ੍ਰੋਡਿਊਸ ਕੀਤਾ ਹੈ। ਜ਼ਿਕਰਯੋਗ ਹੈ ਕਿ ਦਿਲਜੀਤ ਤੇ ਨੀਰੂ 4 ਸਾਲ ਬਾਅਦ ਮੁੜ ਇਕੱਠਿਆਂ 'ਛੜਾ' ਫਿਲਮ 'ਚ ਨਜ਼ਰ ਆਉਣਗੇ।