FacebookTwitterg+Mail

7 ਦਿਨਾਂ 'ਚ ਫਿਲਮ 'ਛੜਾ' ਨੇ ਕੀਤੀ ਤਾਬੜਤੋੜ ਕਮਾਈ, ਤੋੜੇ ਕਈ ਰਿਕਾਰਡ

shadaa box office collection
28 June, 2019 04:01:40 PM

ਜਲੰਧਰ (ਬਿਊਰੋ) : 21 ਜੂਨ ਨੂੰ ਵੱਡੇ ਪਰਦੇ 'ਤੇ ਰਿਲੀਜ਼ ਹੋਈ ਨੀਰੂ ਬਾਜਵਾ ਤੇ ਦਿਲਜੀਤ ਦੋਸਾਂਝ ਦੀ ਪੰਜਾਬੀ ਫਿਲਮ 'ਛੜਾ' ਨੇ ਬਾਕਸ ਆਫਿਸ 'ਤੇ ਤਹਿਲਕਾ ਮਚਾ ਦਿੱਤਾ ਹੈ। ਪਹਿਲੇ ਤਿੰਨ ਦਿਨਾਂ 'ਚ ਫਿਲਮ ਨੇ ਰਿਕਾਰਡ ਤੋੜ ਕਮਾਈ ਕੀਤੀ ਅਤੇ ਹੁਣ 7 ਦਿਨਾਂ ਦੇ ਆਂਕੜੇ ਵੀ ਸਾਹਮਣੇ ਆ ਚੁੱਕੇ ਹਨ। ਫਿਲਮ ਨੇ ਪਹਿਲੇ ਹਫਤੇ 'ਚ ਪੰਜਾਬੀ ਸਿਨੇਮਾ ਦੇ ਇਤਿਹਾਸ 'ਚ ਭਾਰਤ ਅਤੇ ਓਵਰਸੀਜ਼ 'ਚ 30 ਕਰੋੜ ਦੀ ਕਮਾਈ ਕਰਕੇ ਸਾਰੇ ਰਿਕਾਰਡ ਤੋੜ ਦਿੱਤੇ ਹਨ। 'ਛੜਾ' ਨੂੰ ਪਹਿਲੇ ਹਫਤੇ 'ਚ ਸਭ ਤੋਂ ਵੱਧ ਕੁਲੈਕਸ਼ਨ ਕਰਨ ਵਾਲੀ ਫਿਲਮ ਵੀ ਕਿਹਾ ਜਾ ਰਿਹਾ ਹੈ। ਦੱਸ ਦਈਏ 'ਛੜਾ' ਫਿਲਮ ਨੇ ਭਾਰਤ 'ਚ 7 ਦਿਨ 'ਚ 20.7 ਕਰੋੜ ਰੁਪਏ ਅਤੇ ਬਾਕੀ ਦੇਸ਼ਾਂ 'ਚ 9.3 ਕਰੋੜ ਰੁਪਏ ਦੀ ਤਾਬੜਤੋੜ ਕਮਾਈ ਕੀਤੀ ਹੈ। ਹੁਣ ਤੱਕ ਪੰਜਾਬੀ ਸਿਨੇਮਾ 'ਚ ਸਭ ਤੋਂ ਵੱਧ ਕਮਾਈ ਦਾ ਰਿਕਾਰਡ ਗਿੱਪੀ ਗਰੇਵਾਲ ਦੀ ਫਿਲਮ 'ਕੈਰੀ ਆਨ ਜੱਟਾ 2' ਦੇ ਨਾਂ ਹੈ, ਜਿਸ ਨੇ ਭਾਰਤ ਅਤੇ ਓਵਰਸੀਜ਼ 56.27 ਕਰੋੜ ਦਾ ਵੱਡਾ ਕੁਲੈਕਸ਼ਨ ਕੀਤਾ ਸੀ। ਹੁਣ ਜਿਸ ਤਰ੍ਹਾਂ ਫਿਲਮ 'ਛੜਾ' ਲਗਾਤਾਰ ਸਫਲਤਾ ਦੀਆਂ ਪੌੜੀਆਂ ਚੜ੍ਹ ਰਹੀ ਹੈ, ਇਹ ਰਿਕਾਰਡ ਵੀ ਜ਼ਿਆਦਾ ਦੂਰ ਨਹੀਂ ਹੈ। 'ਛੜਾ' ਫਿਲਮ ਪੰਜਾਬ 'ਚ 300 ਸਕ੍ਰੀਨਜ਼ 'ਤੇ ਰਿਲੀਜ਼ ਕੀਤੀ ਗਈ ਹੈ। ਪੰਜਾਬ ਤੋਂ ਇਲਾਵਾ ਬਾਕੀ ਸੂਬਿਆਂ 'ਚ 200 ਸਕ੍ਰੀਨਜ਼ 'ਤੇ ਇਸ ਫਿਲਮ ਨੂੰ ਰਿਲੀਜ਼ ਕੀਤਾ ਗਿਆ ਹੈ। ਦਿਲਜੀਤ ਦੋਸਾਂਝ ਦੀ 'ਸਰਦਾਰ ਜੀ' ਫਿਲਮ ਵੀ ਇਸ ਤੋਂ ਪਹਿਲਾਂ ਕਮਾਈ ਦੇ ਮਾਮਲੇ ਚੰਗਾ ਪ੍ਰਦਰਸ਼ਨ ਕਰ ਚੁੱਕੀ ਹੈ, ਜਿਸ ਨੇ 37.62 ਕਰੋੜ ਦੀ ਸ਼ਾਨਦਾਰ ਕੁਲੈਕਸ਼ਨ ਕੀਤਾ ਸੀ। ਹੁਣ ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ ਕਿ ਫਿਲਮ 'ਛੜਾ' ਪੰਜਾਬੀ ਸਿਨੇਮਾ 'ਚ ਹੋਰ ਕਿਹੜੇ-ਕਿਹੜੇ ਕੀਰਤੀਮਾਨ ਬਣਾਉਂਦੀ ਹੈ। 


ਦੱਸਣਯੋਗ ਹੈ ਕਿ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਜੋੜੀ ਨੇ ਇਸ ਸਾਲ ਫਿਲਮ 'ਛੜਾ' ਨਾਲ ਤਕਰੀਬਨ 4 ਸਾਲ ਬਾਅਦ ਵਾਪਸੀ ਕੀਤੀ ਹੈ। ਨੀਰੂ ਬਾਜਵਾ ਅਤੇ ਦਿਲਜੀਤ ਦੋਸਾਂਝ ਦੀ ਇਹ ਫਿਲਮ ਕਾਮੇਡੀ, ਰੋਮਾਂਟਿਕ, ਡਰਾਮਾ ਫਿਲਮ ਹੈ, ਜਿਸ ਨੂੰ ਨਾਮੀ ਡਾਇਰੈਕਟਰ ਜਗਦੀਪ ਸਿੱਧੂ ਨੇ ਡਾਇਰੈਕਟ ਕੀਤਾ ਹੈ। ਬਰੈਟ ਫਿਲਮਜ਼ ਤੇ ਏ ਐਂਡ ਏ ਐਡਵਾਈਜ਼ਰ ਦੀ ਸਾਂਝੀ ਪੇਸ਼ਕਸ਼ ਨੂੰ ਅਮਿਤ ਭੱਲਾ, ਅਤੁਲ ਭੱਲਾ, ਅਨੁਰਾਗ ਸਿੰਘ, ਪਵਨ ਗਿੱਲ ਤੇ ਅਮਨ ਗਿੱਲ ਪ੍ਰੋਡਿਊਸ ਕੀਤਾ ਹੈ। ਦੱਸ ਦਈਏ ਕਿ ਦਿਲਜੀਤ ਦੋਸਾਂਝ ਬਾਲੀਵੁੱਡ ਫਿਲਮ 'ਅਰਜੁਨ ਪਟਿਆਲਾ' 'ਚ ਵੀ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਇਸ ਫਿਲਮ 'ਚ ਦਿਲਜੀਤ ਨਾਲ ਕ੍ਰਿਤੀ ਸੈਨਨ ਅਤੇ ਵਰੁਣ ਸ਼ਰਮਾ ਅਹਿਮ ਭੂਮਿਕਾ 'ਚ ਹਨ। ਇਹ ਫਿਲਮ 26 ਜੁਲਾਈ ਨੂੰ ਰਿਲੀਜ਼ ਹੋ ਜਾ ਰਹੀ ਹੈ।


Tags: ShadaaBox Office CollectionShadaa 7th Day CollectionDiljit DosanjhNeeru BajwaJagdeep Sidhu

Edited By

Sunita

Sunita is News Editor at Jagbani.