FacebookTwitterg+Mail

ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਫਿਲਮ 'ਛੜਾ' ਨੇ ਸਿਨੇਮਾਘਰਾਂ 'ਚ ਪਵਾਏ ਭੰਗੜੇ, ਵੀਡੀਓ

shadaa diljit dosanjh neeru bajwa
27 June, 2019 11:14:58 AM

ਜਲੰਧਰ(ਬਿਊਰੋ)— 21 ਜੂਨ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਈ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਫਿਲਮ 'ਛੜਾ' ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤੀ ਜਾ ਰਹੀ ਹੈ। ਬਾਕਸ ਆਫਿਸ 'ਤੇ ਇਹ ਫਿਲਮ ਵਧੀਆ ਕਮਾਈ ਵੀ ਕਰ ਰਹੀ ਹੈ। 'ਛੜਾ' ਫਿਲਮ ਦਰਸ਼ਕਾਂ ਦੀ ਕਸੌਟੀ 'ਤੇ ਖਰੀ ਉਤਰਨ 'ਚ ਕਾਮਯਾਬ ਰਹੀ ਹੈ। 'ਛੜਾ' ਫਿਲਮ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਹਾਲ ਹੀ 'ਚ ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਦਰਸ਼ਕਾਂ ਨੂੰ ਫਿਲਮ ਕਾਫੀ ਪਸੰਦ ਆਈ ਤੇ ਉਹ ਥੀਏਟਰ 'ਚ ਹੀ ਭੰਗੜੇ ਪਾਉਣ ਲੱਗੇ। ਇਸ ਵੀਡੀਓ ਨੂੰ ਫੈਨਜ਼ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਹੁਣ ਤੱਕ ਇਸ ਵੀਡੀਓ ਨੂੰ 1 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ।

 
 
 
 
 
 
 
 
 
 
 
 
 
 

#Shadaa Ghaa Pa Rakheya Tusi Poora... LABH JU LABH JU 😊🙏 HISTORY ✊

A post shared by Diljit Dosanjh (@diljitdosanjh) on Jun 25, 2019 at 6:23pm PDT


ਦਰਸ਼ਕਾਂ ਨੂੰ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਕੈਮਿਸਟਰੀ ਖੂਬ ਪਸੰਦ ਆ ਰਹੀ ਹੈ। ਫਿਲਮ ਦੀ ਗੱਲ ਕਰੀਏ ਤਾਂ ਫਿਲਮ 'ਚ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਤੋਂ ਇਲਾਵਾ ਫਿਲਮ 'ਚ ਜਗਜੀਤ ਸੰਧੂ, ਹਰਦੀਪ ਗਿੱਲ, ਅਨੀਤਾ ਦੇਵਗਨ, ਗੁਰਪ੍ਰੀਤ ਕੌਰ ਭੰਗੂ, ਪ੍ਰਿੰਸ ਕੰਵਲਜੀਤ, ਅਨੀਤ ਮੀਤ, ਰਵਿੰਦਰ ਮੰਡ, ਮਨਵੀਰ ਰਾਏ, ਰੁਪਿੰਦਰ ਰੂਪੀ, ਸੀਮਾ ਕੌਸ਼ਲ ਤੇ ਬਨਿੰਦਰ ਬੰਨੀ ਵਰਗੇ ਕਲਾਕਾਰ ਹਨ।


Tags: Shadaa Diljit DosanjhNeeru BajwaVideoInstagramPollywood Khabarਪਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari