FacebookTwitterg+Mail

10 ਦਿਨਾਂ 'ਚ 'ਛੜਾ' ਦੀ ਕੁਲੈਕਸ਼ਨ ਹੋਈ 40 ਕਰੋੜ

shadaa movie 10 days collection
02 July, 2019 02:41:34 PM

ਜਲੰਧਰ (ਬਿਊਰੋ) - 21 ਜੂਨ ਨੂੰ ਰਿਲੀਜ਼ ਹੋਈ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਸਟਾਰਰ ਪੰਜਾਬੀ ਫਿਲਮ 'ਛੜਾ' ਨੇ ਕਾਮਯਾਬੀ ਦੀਆਂ ਨਵੀਆਂ ਸਿੱਖਰਾਂ ਨੂੰ ਛੋਹਿਆ ਹੈ। ਇਸ ਫਿਲਮ ਨੇ ਜਿੱਥੇ ਪਹਿਲੇ ਦਿਨ ਤੋਂ ਹੀ ਕਰੋੜਾਂ ਦੀ ਕੁਲੈਕਸ਼ਨ ਕੀਤੀ ਉਥੇ ਹੀ ਇਹ ਫਿਲਮ ਇਸ ਸਾਲ ਦੀ ਸਭ ਤੋਂ ਵੱਧ ਕਮਾਈ ਵਾਲੀ ਪਹਿਲੀ ਪੰਜਾਬੀ ਫਿਲਮ ਵੀ ਬਣ ਗਈ ਹੈ। 'ਛੜਾ' ਫਿਲਮ ਨੇ ਹੁਣ ਤੱਕ ਯਾਨੀਕਿ 10 ਦਿਨਾਂ 'ਚ 40 ਕਰੋੜ ਦੀ ਕੁਲੈਕਸ਼ਨ ਕੀਤੀ ਹੈ। ਫਿਲਮ ਦੀ ਪੂਰੀ ਟੀਮ ਫਿਲਮ ਦੀ ਇਸ ਵੱਡੀ ਕਾਮਯਾਬੀ ਤੋਂ ਬਹੁਤ ਖੁਸ਼ ਹੈ। 'ਛੜਾ' ਫਿਲਮ ਹਾਲੇ ਵੀ ਸਿਨੇਮਾਘਰਾਂ ਦਾ ਸ਼ਿੰਗਾਰ ਬਣੀ ਹੋਈ ਹੈ। 

 
 
 
 
 
 
 
 
 
 
 
 
 
 

Shadaa Shadaa THIS IJ CALLED HISTORY BRUH 😎 #boxoffice #History

A post shared by Diljit Dosanjh (@diljitdosanjh) on Jul 2, 2019 at 12:12am PDT


ਜੇਕਰ ਫਿਲਮ ਦੀ ਗੱਲ ਕੀਤੀ ਜਾਵੇ ਤਾਂ ਇਹ ਫਿਲਮ 'ਬਰੈਟ ਫਿਲਮਜ਼' ਤੇ 'ਏ ਐਂਡ ਏ ਐਡਵਾਈਜ਼ਰ' ਦੀ ਸਾਂਝੀ ਪੇਸਕਸ਼ ਹੈ। ਜਗਦੀਪ ਸਿੱਧੂ ਨੇ ਇਸ ਫਿਲਮ ਨੂੰ ਲਿਖਿਆ ਤੇ ਡਾਇਰੈਕਟ ਕੀਤਾ ਹੈ।ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਤੋਂ ਇਲਾਵਾ ਇਸ ਫਿਲਮ 'ਚ ਜਗਜੀਤ ਸੰਧੂ, ਹਰਦੀਪ ਗਿੱਲ, ਅਨੀਤਾ ਦੇਵਗਨ, ਗੁਰਪ੍ਰੀਤ ਕੌਰ ਭੰਗੂ, ਪ੍ਰਿੰਸ ਕੰਵਲਜੀਤ, ਅਨੀਤਾ ਮੀਤ, ਰਵਿੰਦਰ ਮੰਡ, ਮਨਵੀਰ ਰਾਏ, ਰੁਪਿੰਦਰ ਰੂਪੀ, ਸੀਮਾ ਕੌਸ਼ਲ ਤੇ ਬਨਿੰਦਰ ਬੰਨੀ ਨੇ ਅਹਿਮ ਭੂਮਿਕਾ ਨਿਭਾਈ ਹੈ।ਅਤੁਲ ਭੱਲਾ, ਅਮਿਤ ਭੱਲਾ, ਅਨੁਰਾਗ ਸਿੰਘ, ਪਵਨ ਗਿੱਲ ਤੇ ਅਮਨ ਗਿੱਲ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ।
`


Tags: ShadaaDiljit DosanjhNeeru BajwaJAgdeep SidhuBRAT FilmShadaa Movie 10 Days CollectionBox Ofiice Collection

About The Author

Lakhan

Lakhan is content editor at Punjab Kesari