FacebookTwitterg+Mail

'ਛੜਾ' ਫਿਲਮ ਦੀ ਵਰਲਡਵਾਈਡ ਕੁਲੈਕਸ਼ਨ ਇੰਨੇ ਕਰੋੜ

shadaa movie 3 days worldwide collection
25 June, 2019 01:01:47 PM

ਜਲੰਧਰ (ਬਿਊਰੋ) - 21 ਜੂਨ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਈ ਦਿਲਜੀਤ ਦੋਸਾਝ ਤੇ ਨੀਰੂ ਬਾਜਵਾ ਸਟਾਰਰ ਫਿਲਮ 'ਛੜਾ' ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤੀ ਜਾ ਰਹੀ ਹੈ। ਇਸ ਫਿਲਮ ਨੇ ਪਹਿਲੇ ਦਿਨ ਕਮਾਈ ਦੇ ਵੱਡੇ ਰਿਕਾਰਡ ਬਣਾਏ ਸਨ। ਪੰਜਾਬ ਤੋਂ ਇਲਾਵਾ ਬਾਕੀ ਸੂਬਿਆਂ 'ਚ ਇਸ ਫਿਲਮ ਨੇ ਆਪਾਰ ਸਫਲਤਾ ਹਾਸਲ ਕੀਤੀ। 'ਛੜਾ' ਫਿਲਮ ਨੇ ਭਾਰਤ 'ਚ ਪਹਿਲੇ ਦਿਨ ਹੀ 3.10 ਕਰੋੜ ਦੀ ਕੁਲੈਕਸ਼ਨ ਕੀਤੀ ਸੀ। ਫਿਲਮ ਨੇ ਹੁਣ ਤੱਕ ਭਾਰਤ ਅਤੇ ਵਿਦੇਸ਼ਾਂ 16.16 ਕਰੋੜ ਰੁਪਏ ਦਾ ਕੁਲੈਕਸ਼ਨ ਕੀਤਾ ਹੈ। ਫਿਲਮ 'ਛੜਾ' ਦੀ ਪਹਿਲੇ ਤਿੰਨ ਦਿਨਾਂ ਦੀ ਕੁਲੈਕਸ਼ਨ ਨਾਲ ਇਸ ਫਿਲਮ ਨੇ ਕਮਾਈ ਦਾ ਵੱਡਾ ਰਿਕਾਰਡ ਆਪਣੇ ਨਾਂ ਦਰਜ ਕਰਵਾਇਆ। ਦਰਸ਼ਕਾਂ ਨੂੰ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਕੈਮਿਸਟਰੀ ਖੂਬ ਪਸੰਦ ਆ ਰਹੀ ਹੈ।

 

ਜੇਕਰ ਫਿਲਮ ਦੀ ਗੱਲ ਕੀਤੀ ਜਾਵੇ ਤਾਂ ਇਹ ਫਿਲਮ 'ਬਰੈਟ ਫਿਲਮਜ਼' ਤੇ 'ਏ ਐਂਡ ਏ ਐਡਵਾਈਜ਼ਰ' ਦੀ ਸਾਂਝੀ ਪੇਸ਼ਕਸ਼ ਹੈ। ਜਗਦੀਪ ਸਿੱਧੂ ਨੇ ਇਸ ਫਿਲਮ ਨੂੰ ਲਿਖਿਆ ਤੇ ਡਾਇਰੈਕਟ ਕੀਤਾ ਹੈ। ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਤੋਂ ਇਲਾਵਾ ਇਸ ਫਿਲਮ 'ਚ ਜਗਜੀਤ ਸੰਧੂ, ਹਰਦੀਪ ਗਿੱਲ, ਅਨੀਤਾ ਦੇਵਗਨ, ਗੁਰਪ੍ਰੀਤ ਕੌਰ ਭੰਗੂ, ਪ੍ਰਿੰਸ ਕੰਵਲਜੀਤ, ਅਨੀਤਾ ਮੀਤ, ਰਵਿੰਦਰ ਮੰਡ, ਮਨਵੀਰ ਰਾਏ, ਰੁਪਿੰਦਰ ਰੂਪੀ, ਸੀਮਾ ਕੌਸ਼ਲ ਤੇ ਬਨਿੰਦਰ ਬੰਨੀ ਨੇ ਅਹਿਮ ਭੂਮਿਕਾ ਨਿਭਾਈ ਹੈ। ਅਤੁਲ ਭੱਲਾ, ਅਮਿਤ ਭੱਲਾ, ਅਨੁਰਾਗ ਸਿੰਘ, ਪਵਨ ਗਿੱਲ ਤੇ ਅਮਨ ਗਿੱਲ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ।
 


Tags: ShadaaDiljit DosanjhNeeru BajwaShadaa Worldwide CollectionJagdeep SidhuAnurag SinghBRAT FilmsA and A AdvisorPunjabi Movie Highest Collection

About The Author

Lakhan

Lakhan is content editor at Punjab Kesari