FacebookTwitterg+Mail

'ਛੜਾ' ਫਿਲਮ ਦੇ ਇਸ ਪ੍ਰੋਮੋ 'ਚ ਦੇਖੋ ਦਿਲਜੀਤ-ਨੀਰੂ ਦੀ ਨੋਕ-ਝੋਕ (ਵੀਡੀਓ)

shadaa movie dialuge promo
18 June, 2019 08:25:59 PM

ਜਲੰਧਰ (ਬਿਊਰੋ)— ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਕੋਈ ਫਿਲਮ ਹੋਵੇ ਤੇ ਉਸ 'ਚ ਕਾਮੇਡੀ ਤੇ ਦੋਵਾਂ ਦੀ ਆਪਸੀ ਨੋਕ-ਝੋਕ ਨਾ ਹੋਵੇ, ਇਹ ਕਿਵੇਂ ਹੋ ਸਕਦਾ ਹੈ। ਇਹ ਜੋੜੀ ਇਕੱਠਿਆਂ ਦੀ ਆਪਣੀ ਪਹਿਲੀ ਫਿਲਮ 'ਜੀਹਨੇ ਮੇਰਾ ਦਿਲ ਲੁੱਟਿਆ' ਤੋਂ ਹੀ ਦਰਸ਼ਕਾਂ ਦੀ ਪਸੰਦ ਬਣੀ ਹੋਈ ਹੈ। ਇਸ ਤੋਂ ਬਾਅਦ ਦਿਲਜੀਤ-ਨੀਰੂ ਨੇ ਪੰਜਾਬੀ ਸਿਨੇਮਾ ਨੂੰ 'ਜੱਟ ਐਂਡ ਜੁਲੀਅਟ', 'ਜੱਟ ਐਂਡ ਜੁਲੀਅਟ 2' ਤੇ 'ਸਰਦਾਰ ਜੀ' ਵਰਗੀਆਂ ਹਿੱਟ ਫਿਲਮਾਂ ਦਿੱਤੀਆਂ। ਦਿਲਜੀਤ-ਨੀਰੂ ਦੀ ਇਹ ਜੋੜੀ ਹੁਣ ਆਉਣ ਵਾਲੀ ਫਿਲਮ 'ਛੜਾ' ਕਰਕੇ ਮੁੜ ਚਰਚਾ 'ਚ ਹੈ। 21 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਇਸ ਫਿਲਮ ਦੀ ਦਰਸ਼ਕ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਫਿਲਮ ਦੇ ਟਰੇਲਰ ਤੇ ਗੀਤਾਂ ਨੂੰ ਦਰਸ਼ਕ ਪਹਿਲਾਂ ਹੀ ਵਧੀਆ ਹੁੰਗਾਰਾ ਦੇ ਰਹੇ ਹਨ। ਫਿਲਮ ਦਾ ਅੱਜ ਨਵਾਂ ਪ੍ਰੋਮੋ ਰਿਲੀਜ਼ ਕੀਤਾ ਗਿਆ ਹੈ। ਇਸ ਪ੍ਰੋਮੋ 'ਚ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਨੋਕ-ਝੋਕ ਦੇਖਣ ਨੂੰ ਮਿਲ ਰਹੀ ਹੈ।

ਜੇਕਰ 'ਛੜਾ' ਦੀ ਗੱਲ ਕੀਤੀ ਜਾਵੇ ਤਾਂ ਇਹ ਫਿਲਮ 'ਬਰੈਟ ਫਿਲਮਜ਼' ਤੇ 'ਏ ਐਂਡ ਏ ਐਡਵਾਈਜ਼ਰ' ਦੀ ਸਾਂਝੀ ਪੇਸ਼ਕਸ਼ ਹੈ। ਜਗਦੀਪ ਸਿੱਧੂ ਨੇ ਇਸ ਫਿਲਮ ਨੂੰ ਲਿਖਿਆ ਤੇ ਡਾਇਰੈਕਟ ਕੀਤਾ ਹੈ। ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਤੋਂ ਇਲਾਵਾ ਇਸ ਫਿਲਮ 'ਚ ਜਗਜੀਤ ਸੰਧੂ, ਹਰਦੀਪ ਗਿੱਲ, ਅਨੀਤਾ ਦੇਵਗਨ, ਗੁਰਪ੍ਰੀਤ ਕੌਰ ਭੰਗੂ, ਪ੍ਰਿੰਸ ਕੰਵਲਜੀਤ, ਅਨੀਤਾ ਮੀਤ, ਰਵਿੰਦਰ ਮੰਡ, ਮਨਵੀਰ ਰਾਏ, ਰੁਪਿੰਦਰ ਰੂਪੀ, ਸੀਮਾ ਕੌਸ਼ਲ ਤੇ ਬਨਿੰਦਰ ਬੰਨੀ ਨੇ ਅਹਿਮ ਭੂਮਿਕਾ ਨਿਭਾਈ ਹੈ। ਅਤੁਲ ਭੱਲਾ, ਅਮਿਤ ਭੱਲਾ, ਅਨੁਰਾਗ ਸਿੰਘ, ਪਵਨ ਗਿੱਲ ਤੇ ਅਮਨ ਗਿੱਲ ਵਲੋਂ ਫਿਲਮ ਨੂੰ ਪ੍ਰੋਡਿਊਸ ਕੀਤਾ ਗਿਆ ਹੈ।


Tags: ShadaaDiljit DosanjhNeeru BajwaDialogue PromoPunjabi MovieJagdeep Sidhu

About The Author

Lakhan

Lakhan is content editor at Punjab Kesari