FacebookTwitterg+Mail

'ਛੜਾ' ਦਾ ਨਵਾਂ ਗੀਤ 'ਮੋਰ' ਪਾ ਰਿਹਾ ਹੈ ਧੂੰਮਾਂ(ਵੀਡੀਓ)

shadaa movie song mor
17 June, 2019 02:17:39 PM

ਜਲੰਧਰ (ਬਿਊਰੋ) - ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਸਟਾਰਰ ਪੰਜਾਬੀ ਫਿਲਮ 'ਛੜਾ' 21 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ।ਦਰਸ਼ਕ ਫਿਲਮ ਦੇ ਟਰੇਲਰ ਅਤੇ ਗਾਣਿਆਂ ਨੂੰ ਖੂਬ ਪਸੰਦ ਕਰ ਰਹੇ ਹਨ। ਅੱਜ ਫਿਲਮ ਦਾ ਛੇਵਾਂ ਗੀਤ 'ਮੋਰ' ਰਿਲੀਜ਼ ਹੋਇਆ ਹੈ। ਦਿਲਜੀਤ ਦੋਸਾਂਝ ਦੀ ਬਾਕਮਾਲ ਆਵਾਜ਼ 'ਚ ਗਾਏ ਇਸ ਗੀਤ ਨੂੰ ਗੀਤਕਾਰ ਹੈਪੀ ਰਾਏਕੋਟੀ ਨੇ ਲਿਖਿਆ ਤੇ ਕੰਪੋਜ ਕੀਤਾ ਹੈ। ਨਿੱਕ ਧੰਮੂ ਵੱਲੋਂ ਇਸ ਗੀਤ ਦਾ ਮਿਊਜ਼ਿਕ ਦਿੱਤਾ ਗਿਆ ਹੈ। ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ 'ਤੇ ਫਿਲਮਾਇਆ ਇਹ ਗੀਤ ਵਿਆਹ- ਸ਼ਾਦੀਆਂ 'ਤੇ ਨੱਚਣ ਵਾਲਾ ਹੈ। ਕੋਰੀਓਗ੍ਰਾਫਰ ਅਰਵਿੰਦ ਠਾਕੁਰ ਵੱਲੋਂ ਤਿਆਰ ਕਰਵਾਏ ਭੰਗੜੇ ਦੇ ਸਟੇਪਸ ਇਸ ਗੀਤ ਨੂੰ ਹੋਰ ਵੀ ਵਧੀਆ ਬਣਾ ਰਹੇ ਹਨ। ਜ਼ੀ ਮਿਊਜ਼ਿਕ ਦੇ ਬੈਨਰ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ।

ਜੇਕਰ ਫਿਲਮ ਦੀ ਗੱਲ ਕੀਤੀ ਜਾਵੇ ਤਾਂ ਇਹ ਫਿਲਮ 'ਬਰੈਟ ਫਿਲਮਜ਼' ਤੇ 'ਏ ਐਂਡ ਏ ਐਡਵਾਈਜ਼ਰ' ਦੀ ਸਾਂਝੀ ਪੇਸਕਸ਼ ਹੈ। ਜਗਦੀਪ ਸਿੱਧੂ ਨੇ ਇਸ ਫਿਲਮ ਨੂੰ ਲਿਖਿਆ ਤੇ ਡਾਇਰੈਕਟ ਕੀਤਾ ਹੈ। ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਤੋਂ ਇਲਾਵਾ ਇਸ ਫਿਲਮ 'ਚ ਜਗਜੀਤ ਸੰਧੂ, ਹਰਦੀਪ ਗਿੱਲ, ਅਨੀਤਾ ਦੇਵਗਨ, ਗੁਰਪ੍ਰੀਤ ਕੌਰ ਭੰਗੂ, ਪ੍ਰਿੰਸ ਕੰਵਲਜੀਤ, ਅਨੀਤਾ ਮੀਤ, ਰਵਿੰਦਰ ਮੰਡ, ਮਨਵੀਰ ਰਾਏ, ਰੁਪਿੰਦਰ ਰੂਪੀ, ਸੀਮਾ ਕੌਸ਼ਲ ਤੇ ਬਨਿੰਦਰ ਬੰਨੀ ਨੇ ਅਹਿਮ ਭੂਮਿਕਾ ਨਿਭਾਈ ਹੈ। ਅਤੁ


Tags: Song MorShadaaDiljit DosanjhNeeru BajwaHappy RailkotiNick DhammuNew Punjabi Movie SongPollywood Update

About The Author

Lakhan

Lakhan is content editor at Punjab Kesari