FacebookTwitterg+Mail

'ਛੜਾ' ਫਿਲਮ ਦਾ ਗੀਤ 'ਟੌਮੀ' ਯੂਟਿਊਬ 'ਤੇ 12 ਮਿਲੀਅਨ ਪਾਰ (ਵੀਡੀਓ)

shadaa movie song tommy 12 millon views
15 June, 2019 09:18:38 PM

ਜਲੰਧਰ (ਬਿਊਰੋ)— 21 ਜੂਨ ਨੂੰ ਆਉਣ ਵਾਲੀ ਪੰਜਾਬੀ ਫਿਲਮ 'ਛੜਾ' ਦਾ ਮਿਊਜ਼ਿਕ ਖੂਬ ਚਰਚਾ 'ਚ ਹੈ। ਫਿਲਮ ਦੇ ਹੁਣ ਤਕ 5 ਗੀਤ ਰਿਲੀਜ਼ ਹੋ ਚੁੱਕੇ ਹਨ। ਹਰੇਕ ਗੀਤ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਫਿਲਮ ਦੇ ਗੀਤ 'ਟੌਮੀ' ਦੀ ਗੱਲ ਕਰੀਏ ਤਾਂ ਇਹ ਗੀਤ ਵੀ ਦਰਸ਼ਕਾਂ ਦੀ ਪਸੰਦ ਬਣਿਆ ਹੋਇਆ ਹੈ। ਰਾਜ ਰਣਜੋਧ ਵਲੋਂ ਲਿਖਿਆ ਤੇ ਗਾਇਆ ਇਹ ਗੀਤ ਦਿਲਜੀਤ ਦੋਸਾਂਝ ਤੇ ਸੋਨਮ ਬਾਜਵਾ 'ਤੇ ਫਿਲਮਾਇਆ ਗਿਆ ਹੈ। ਇਸ ਗੀਤ ਦਾ ਮਿਊਜ਼ਿਕ ਜੇ. ਐੱਸ. ਐੱਲ. ਨੇ ਤਿਆਰ ਕੀਤਾ ਹੈ। ਯੂਟਿਊਬ 'ਤੇ ਇਸ ਗੀਤ ਨੂੰ 12 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਦੱਸਣਯੋਗ ਹੈ ਕਿ ਇਸ ਫਿਲਮ ਨੂੰ ਜਗਦੀਪ ਸਿੱਧੂ ਵਲੋਂ ਲਿਖਿਆ ਤੇ ਡਾਇਰੈਕਟ ਕੀਤਾ ਗਿਆ ਹੈ। ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਤੋਂ ਇਲਾਵਾ ਇਸ ਫਿਲਮ 'ਚ ਜਗਜੀਤ ਸੰਧੂ, ਹਰਦੀਪ ਗਿੱਲ, ਅਨੀਤਾ ਦੇਵਗਨ, ਗੁਰਪ੍ਰੀਤ ਕੌਰ ਭੰਗੂ, ਪ੍ਰਿੰਸ ਕੰਵਲਜੀਤ, ਅਨੀਤਾ ਮੀਤ, ਰਵਿੰਦਰ ਮੰਡ, ਮਨਵੀਰ ਰਾਏ, ਰੁਪਿੰਦਰ ਰੂਪੀ, ਸੀਮਾ ਕੌਸ਼ਲ ਤੇ ਬਨਿੰਦਰ ਬੰਨੀ ਨੇ ਅਹਿਮ ਭੂਮਿਕਾ ਨਿਭਾਈ ਹੈ। 'ਏ ਐਂਡ ਏ ਐਡਵਾਈਜ਼ਰ' ਤੇ 'ਬਰੈਟ ਫਿਲਮਜ਼' ਦੀ ਇਸ ਪੇਸ਼ਕਸ਼ ਨੂੰ ਅਤੁਲ ਭੱਲਾ, ਅਮਿਤ ਭੱਲਾ, ਅਨੁਰਾਗ ਸਿੰਘ, ਪਵਨ ਗਿੱਲ ਤੇ ਅਮਨ ਗਿੱਲ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ।


Tags: TommyShadaaDiljit DosanjhNeeru BajwaSonam BajwaRaj RanjodhJSLPollywood UpdateYoutube Views

About The Author

Lakhan

Lakhan is content editor at Punjab Kesari