FacebookTwitterg+Mail

ਦੂਜੇ ਸ਼ੁੱਕਰਵਾਰ ਵੀ 'ਛੜਾ' ਨੇ ਕੀਤੀ ਚੰਗੀ ਕਮਾਈ

shadaa second friday collection
29 June, 2019 12:55:42 PM

ਜਲੰਧਰ (ਬਿਊਰੋ)— ਪੰਜਾਬੀ ਫਿਲਮ 'ਛੜਾ' ਦੂਜੇ ਹਫਤੇ ਵੀ ਮਜ਼ਬੂਤੀ ਨਾਲ ਬਾਕਸ ਆਫਿਸ 'ਤੇ ਕਮਾਈ ਕਰ ਰਹੀ ਹੈ। ਹਾਲਾਂਕਿ ਇਸ ਹਫਤੇ ਦੋ ਨਵੀਆਂ ਫਿਲਮਾਂ ਰਿਲੀਜ਼ ਹੋਈਆਂ ਹਨ ਪਰ 'ਛੜਾ' ਦੀ ਕਮਾਈ ਰੁਕਣ ਦਾ ਨਾਂ ਨਹੀਂ ਲੈ ਰਹੀ। 'ਛੜਾ' ਨੇ ਦੂਜੇ ਸ਼ੁੱਕਰਵਾਰ 1.40 ਕਰੋੜ ਦੀ ਨੈੱਟ ਕਮਾਈ ਕੀਤੀ। ਹਾਲਾਂਕਿ ਵੀਰਵਾਰ ਨਾਲੋਂ ਇਹ ਕਮਾਈ 20 ਫੀਸਦੀ ਘੱਟ ਹੈ, ਜਦਕਿ ਪਹਿਲੇ ਸ਼ੁੱਕਰਵਾਰ ਨਾਲੋਂ ਇਹ ਕਮਾਈ 45 ਫੀਸਦੀ ਘੱਟ ਰਹੀ। 'ਛੜਾ' ਦੀ ਭਾਰਤ 'ਚ ਦੂਜੇ ਸ਼ੁੱਕਰਵਾਰ ਤਕ ਨੈੱਟ ਕਮਾਈ 18 ਕਰੋੜ 85 ਲੱਖ ਰੁਪਏ ਰਹੀ। ਉਥੇ ਦੁਨੀਆ ਭਰ ਤੋਂ ਕਮਾਈ ਮਿਲਾ ਕੇ ਇਹ ਫਿਲਮ 30 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਚੁੱਕੀ ਹੈ।

ਫਿਲਮ 'ਚ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਜੋੜੀ 4 ਸਾਲਾਂ ਬਾਅਦ ਪਰਦੇ 'ਤੇ ਦਿਖਾਈ ਦਿੱਤੀ ਤੇ ਇਨ੍ਹਾਂ ਦੀ ਜੋੜੀ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਦੋਵੇਂ ਹਮੇਸ਼ਾ ਬਾਕਸ ਆਫਿਸ 'ਤੇ ਨਵੇਂ ਰਿਕਾਰਡ ਬਣਾਉਣ ਆਉਂਦੇ ਹਨ। 'ਛੜਾ' ਫਿਲਮ ਨੂੰ ਲਿਖਿਆ ਤੇ ਡਾਇਰੈਕਟ ਜਗਦੀਪ ਸਿੱਧੂ ਨੇ ਕੀਤਾ ਹੈ, ਜੋ ਇਸ ਤੋਂ ਪਹਿਲਾਂ ਕਈ ਪੰਜਾਬੀ ਫਿਲਮਾਂ ਲਿਖ ਚੁੱਕੇ ਹਨ ਤੇ 'ਕਿਸਮਤ' ਵਰਗੀ ਬਲਾਕਬਸਟਰ ਫਿਲਮ ਪੰਜਾਬੀ ਫਿਲਮ ਜਗਤ ਨੂੰ ਦੇ ਚੁੱਕੇ ਹਨ। 'ਛੜਾ' ਪ੍ਰਤੀ ਦਰਸ਼ਕਾਂ ਦੇ ਉਤਸ਼ਾਹ ਨੂੰ ਦੇਖ ਕੇ ਇੰਝ ਲੱਗ ਰਿਹਾ ਹੈ ਕਿ ਇਹ ਫਿਲਮ ਆਉਣ ਵਾਲੇ ਕੁਝ ਹਫਤਿਆਂ ਤਕ ਸਿਨੇਮਾਘਰਾਂ ਦਾ ਸ਼ਿੰਗਾਰ ਬਣੀ ਰਹੇਗੀ।


Tags: ShadaaDiljit DosanjhNeeru BajwaJagdeep SidhuBox Office Collectionਛੜਾਦਿਲਜੀਤ ਦੋਸਾਂਝਨੀਰੂ ਬਾਜਵਾ

Edited By

Rahul Singh

Rahul Singh is News Editor at Jagbani.