FacebookTwitterg+Mail

'ਛੜਾ' ਦੀ ਸਕ੍ਰੀਨਿੰਗ 'ਤੇ ਗੁਰਦਾਸ ਮਾਨ ਸਮੇਤ ਪਹੁੰਚੇ ਇਹ ਫਿਲਮੀ ਸਿਤਾਰੇ

shadaa special screening
24 June, 2019 12:16:40 PM

ਮੁੰਬਈ (ਬਿਊਰੋ) — ਪੰਜਾਬੀ ਐਕਟਰ ਤੇ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੀ ਫਿਲਮ 'ਛੜਾ' ਨੂੰ ਲੈ ਕੇ ਕਾਫੀ ਸੁਰਖੀਆਂ 'ਚ ਛਾਏ ਹੋਏ ਹਨ। ਦਿਲਜੀਤ ਦੋਸਾਂਝ ਪੰਜਾਬੀ ਫਿਲਮਾਂ ਦੇ ਨਾਲ-ਨਾਲ ਹਿੰਦੀ ਫਿਲਮਾਂ 'ਚ ਵੀ ਲਗਾਤਾਰ ਕੰਮ ਕਰ ਰਹੇ ਹਨ। ਦਿਲਜੀਤ ਦੌਸਾਂਝ ਦੀ ਆਗਾਮੀ ਫਿਲਮ 'ਅਰਜੁਨ ਪਟਿਆਲਾ' ਅਤੇ ਅਕਸ਼ੈ ਕੁਮਾਰ ਤੇ ਕਰੀਨਾ ਕਪੂਰ ਖਾਨ ਨਾਲ 'ਗੁੱਡ ਨਿਊਜ਼' ਵੀ ਜਲਦ ਆਉਣ ਵਾਲੀ ਹੈ।
Punjabi Bollywood Tadka
ਹਾਲ ਹੀ 'ਚ ਫਿਲਮ 'ਛੜਾ' ਦੀ ਸਪੈਸ਼ਲ ਸਕ੍ਰੀਨਿੰਗ ਰੱਖੀ ਗਈ ਸੀ, ਜਿਸ 'ਚ ਕਈ ਨਾਮੀ ਸਿਤਾਰਿਆਂ ਨੇ ਸ਼ਿਰਕਤ ਕੀਤੀ।
Punjabi Bollywood Tadka
ਇਸ ਦੌਰਾਨ ਪਾਲੀਵੁੱਡ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਤੇ ਗਾਇਕ ਗੁਰਦਾਸ ਮਾਨ ਸਮੇਤ ਵਰੁਣ ਧਵਨ, ਅੰਗਦ ਬੇਦੀ, ਵਿੱਕੀ ਕੌਸ਼ਲ, ਨੇਹਾ ਧੂਪੀਆ ਪਹੁੰਚੇ। 
Punjabi Bollywood Tadka
ਦੱਸਣਯੋਗ ਹੈ ਕਿ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਜੋੜੀ ਨੇ ਇਸ ਸਾਲ ਫਿਲਮ 'ਛੜਾ' ਨਾਲ ਤਕਰੀਬਨ 4 ਸਾਲ ਬਾਅਦ ਵਾਪਸੀ ਕੀਤੀ ਹੈ।
Punjabi Bollywood Tadka
ਨੀਰੂ ਬਾਜਵਾ ਅਤੇ ਦਿਲਜੀਤ ਦੋਸਾਂਝ ਦੀ ਇਹ ਫਿਲਮ ਕਾਮੇਡੀ, ਰੋਮਾਂਟਿਕ, ਡਰਾਮਾ ਫਿਲਮ ਹੈ, ਜਿਸ ਨੂੰ ਨਾਮੀ ਡਾਇਰੈਕਟਰ ਜਗਦੀਪ ਸਿੱਧੂ ਨੇ ਡਾਇਰੈਕਟ ਕੀਤਾ ਹੈ।
Punjabi Bollywood Tadka
ਬਰੈਟ ਫਿਲਮਜ਼ ਤੇ ਏ ਐਂਡ ਏ ਐਡਵਾਈਜ਼ਰ ਦੀ ਸਾਂਝੀ ਪੇਸ਼ਕਸ਼ ਨੂੰ ਅਮਿਤ ਭੱਲਾ, ਅਤੁਲ ਭੱਲਾ, ਅਨੁਰਾਗ ਸਿੰਘ, ਪਵਨ ਗਿੱਲ ਤੇ ਅਮਨ ਗਿੱਲ ਪ੍ਰੋਡਿਊਸ ਕੀਤਾ ਹੈ।
Punjabi Bollywood Tadka
ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ 'ਜੱਟ ਐਂਡ ਜੁਲੀਅਟ', 'ਜੱਟ ਐਂਡ ਜੁਲੀਅਟ 2', 'ਸਰਦਾਰ ਜੀ' ਵਰਗੀਆਂ ਕਈ ਫਿਲਮਾਂ 'ਚ ਇਕੱਠੇ ਕੰਮ ਕਰ ਚੁੱਕੇ ਹਨ।
Punjabi Bollywood Tadka


Tags: ShadaaSpecial ScreeningGurdas MaanDiljit DosanjhNeeru BajwaJagdeep SidhuVarun DhawanNeha DhupiaAngad BediVicky Kaushal

Edited By

Sunita

Sunita is News Editor at Jagbani.