FacebookTwitterg+Mail

'ਛੜਾ' ਦੇ ਟਰੇਲਰ ਨੂੰ ਮਿਲਿਆ ਜ਼ਬਰਦਸਤ ਹੁੰਗਾਰਾ, ਟਾਈਟਲ ਟਰੈਕ ਵੀ ਹੋਇਆ ਹਿੱਟ (ਵੀਡੀਓ)

shadaa title song   trailer
27 May, 2019 06:25:03 PM

ਜਲੰਧਰ (ਬਿਊਰੋ) - 21 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਫਿਲਮ 'ਛੜਾ' ਦੇ ਟਰੇਲਰ ਦੀ ਇਨ੍ਹੀਂ ਦਿਨੀਂ ਖੂਬ ਚਰਚਾ ਹੋ ਰਹੀ ਹੈ। ਜਿਵੇਂ ਕਿ ਨਾਮ ਤੋਂ ਹੀ ਪਤਾ ਲੱਗ ਰਿਹਾ ਹੈ ਕਿ ਫਿਲਮ 'ਚ ਛੜਿਆਂ ਦੀ ਗੱਲ ਕੀਤੀ ਗਈ ਹੈ ਤੇ ਦਿਲਜੀਤ ਇਕ ਛੜੇ ਦਾ ਕਿਰਦਾਰ ਨਿਭਾਅ ਰਹੇ ਹਨ। ਦਿਲਜੀਤ ਤੇ ਨੀਰੂ ਦੀ ਕੈਮਿਸਟਰੀ ਟਰੇਲਰ 'ਚ ਖਿੱਚ ਦਾ ਕੇਂਦਰ ਬਣੀ ਹੋਈ ਹੈ।

ਜਿਥੇ 'ਛੜਾ' ਦਾ ਟਰੇਲਰ 7.8 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਉਥੇ ਫਿਲਮ ਦੇ ਟਾਈਟਲ ਟਰੈਕ ਨੂੰ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਛੜਾ ਦਾ ਟਾਈਟਲ ਟਰੈਕ ਜਿਥੇ ਯੂਟਿਊਬ ਦੀ ਟਰੈਂਡਿੰਗ ਲਿਸਟ 'ਚ ਹੈ, ਉਥੇ ਇਸ ਨੂੰ 4 ਮਿਲੀਅਨ ਤੋਂ ਵੀ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਗੀਤ 'ਚ ਦਲਜੀਤ ਗੋਲਡਨ ਸਟਾਰ ਮਲਕੀਤ ਸਿੰਘ ਨੇ ਰੰਗ 'ਚ ਰੰਗੇ ਨਜ਼ਰ ਆ ਰਹੇ ਹਨ। ਦੱਸ ਦੇਈਏ ਕਿ ਗੀਤ ਨੂੰ ਲਿਖਿਆ ਹੈਪੀ ਰਾਏਕੋਟੀ ਨੇ ਹੈ ਤੇ ਇਸ ਨੂੰ ਮਿਊਜ਼ਿਕ ਨਿਕ ਧੰਮੂ ਨੇ ਦਿੱਤਾ ਹੈ।

ਉਥੇ ਫਿਲਮ ਦੀ ਗੱਲ ਕਰੀਏ ਤਾਂ 'ਛੜਾ' ਇਕ ਰੋਮਾਂਟਿਕ ਕਾਮੇਡੀ ਫਿਲਮ ਹੈ, ਜਿਸ ਨੂੰ ਲਿਖਿਆ ਤੇ ਡਾਇਰੈਕਟ ਕੀਤਾ ਹੈ ਜਗਦੀਪ ਸਿੱਧੂ ਨੇ। ਫਿਲਮ ਅਤੁਲ ਭੱਲਾ, ਅਮਿਤ ਭੱਲਾ, ਅਨੁਰਾਗ ਸਿੰਘ, ਅਮਨ ਗਿੱਲ ਤੇ ਪਵਨ ਗਿੱਲ ਵਲੋਂ ਪ੍ਰੋਡਿਊਸ ਕੀਤੀ ਗਈ ਹੈ, ਜਿਸ 'ਚ ਦਿਲਜੀਤ ਤੇ ਨੀਰੂ ਤੋਂ ਇਲਾਵਾ ਜਗਜੀਤ ਸੰਧੂ, ਹਰਦੀਪ ਗਿੱਲ, ਅਨੀਤਾ ਦੇਵਗਨ,ਪ੍ਰਿੰਸ ਕੰਵਲਜੀਤ ਸਿੰਘ, ਸੀਮਾ ਕੌਸ਼ਲ,ਰੁਪਿੰਦਰ ਰੂਪੀ, ਤੇ ਗੁਰਪ੍ਰੀਤ ਭੰਗੂ ਸਮੇਤ ਕਈ ਸਿਤਾਰੇ ਅਦਾਕਾਰੀ ਦੇ ਜੌਹਰ ਵਿਖਾਉਂਦੇ ਨਜ਼ਰ ਆਉਣਗੇ। ਫਿਲਮ ਦੇ ਕੋ-ਪ੍ਰੋਡਿਊਸਰ ਅਦਿਤਿਆ ਸ਼ਾਸਤਰੀ ਹਨ। 'ਛੜਾ' ਏ ਐਂਡ ਏ ਐਡਵਾਈਜ਼ਰਸ ਤੇ ਬਰੈਟ ਫਿਲਮਜ਼ ਦੀ ਪੇਸ਼ਕਸ਼ ਹੈ।


Tags: ShadaaDiljit DosanjhNeeru BajwaOfficial TrailerShadaa Title SongA and A AdvisiorAtul BhallaAmit BhallaPawan GillAnurag SinghPunjabi Movie

About The Author

Lakhan

Lakhan is content editor at Punjab Kesari