FacebookTwitterg+Mail

ਟਰੈਂਡਿੰਗ 'ਚ 'ਛੜਾ' ਦਾ ਟਰੇਲਰ , ਯੂਟਿਊਬ 'ਤੇ ਵਿਊੂਜ਼ 5 ਮਿਲੀਅਨ ਪਾਰ

shadaa trailer 5 millon
23 May, 2019 04:51:34 PM

ਜਲੰਧਰ (ਬਿਊਰੋ)- ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਸਟਾਰਰ ਬਹੁ-ਚਰਚਿਤ ਫਿਲਮ 'ਛੜਾ' ਦਾ ਟਰੇਲਰ ਰਿਲੀਜ਼ ਹੁੰਦਿਆਂ ਹੀ ਚਰਚਾ 'ਚ ਸੀ ਤੇ ਦਰਸ਼ਕਾਂ ਵੱਲੋਂ ਵੀ ਇਸ ਟਰੇਲਰ ਨੂੰ ਖੂਬ ਪਸੰਦ ਕੀਤਾ ਗਿਆ । ਇਸ ਫਿਲਮ ਦੇ ਟਰੇਲਰ ਨੂੰ ਸੋਸ਼ਲ ਮੀਡੀਆ ਤੇ ਚੰਗਾ ਹੁੰਗਾਰਾ ਮਿਲ ਰਿਹਾ ਹੈ।ਵਿਆਹ ਨਾ ਕਰਵਾਉਣ ਵਾਲੇ 'ਛੜੇ' ਲੋਕਾਂ 'ਤੇ ਆਧਾਰਿਤ ਇਸ ਫਿਲਮ ਦਾ ਟਰੇਲਰ ਯੂਟਿਊਬ 'ਤੇ 5 ਮਿਲੀਅਨ ਵਾਰ ਦੇਖਿਆ ਗਿਆ ਹੈ। ਇਹ ਟਰੇਲਰ ਯੂਟਿਊਬ 'ਤੇ ਟਰੈਂਡ ਵੀ ਕਰ ਰਿਹਾ ਹੈ।ਟਰੇਲਰ 'ਚ ਦਰਸ਼ਕਾਂ ਵੱਲੋਂ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਅਦਾਕਾਰੀ ਨੂੰ ਖੂਬ ਸਰਾਹਿਆ ਜਾ ਰਿਹਾ ਹੈ। 

'ਛੜਾ' ਫਿਲਮ ਨੂੰ ਜਗਦੀਪ ਸਿੱਧੂ ਨੇ ਡਾਇਰੈਕਟ ਕੀਤਾ ਹੈ ਤੇ ਜਗਦੀਪ ਸਿੱਧੂ ਨੇ ਹੀ ਇਸ ਫਿਲਮ ਦੀ ਸਟੋਰੀ, ਸਕ੍ਰੀਨਪਲੇਅ ਤੇ ਡਾਇਲਾਗਸ ਵੀ ਲਿਖੇ ਹਨ। 'ਏ ਐਂਡ ਏ ਐਡਵਾਈਜ਼ਰ' ਤੇ 'ਬਰੈਟ ਫਿਲਮਜ਼' ਦੀ ਇਸ ਸਾਂਝੀ ਪੇਸਕਸ਼ ਨੂੰ ਅਤੁੱਲ ਭੱਲਾ, ਅਮਿਤ ਭੱਲਾ, ਅਨੁਰਾਗ ਸਿੰਘ, ਅਮਨ ਗਿੱਲ ਤੇ ਪਵਨ ਗਿੱਲ ਨੇ ਪ੍ਰੋਡਿਊਸ ਕੀਤਾ ਹੈ।ਇਸ ਫਿਲਮ 'ਚ ਜਗਜੀਤ ਸੰਧੂ, ਹਰਦੀਪ ਗਿੱਲ, ਅਨੀਤਾ ਦੇਵਗਨ, ਗੁਰਪ੍ਰੀਤ ਭੰਗੂ, ਪ੍ਰਿੰਸ ਕੰਵਲਜੀਤ ਸਿੰਘ, ਅਨੀਤਾ ਮੀਤ, ਰਵਿੰਦਰ ਮੰਡ, ਮਨਵੀਰ ਰਾਏ, ਰੁਪਿੰਦਰ ਰੂਪੀ, ਸੀਮਾ ਕੌਸ਼ਲ ਤੇ ਬਨਿੰਦਰ ਬੰਨੀ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। 21 ਜੂਨ ਨੂੰ ਇਹ ਫਿਲਮ ਵਰਲਡਵਾਈਡ ਰਿਲੀਜ਼ ਕੀਤੀ ਜਾਵੇਗੀ।


Tags: ShadaaDiljit DosanjhNeeru BajwaBRAT FilmsTrandingJagdeep SidhuPawan GillAnurag SinghPunjabi MoviePollywood Update

Edited By

Lakhan

Lakhan is News Editor at Jagbani.