FacebookTwitterg+Mail

ਮਾਰ ਕੇ ਪੱਟਾਂ 'ਤੇ ਹੱਥ, ਸਿੰਘ ਨੇ ਕਰਵਾਈ ਡਾਂਸਿੰਗ ਸ਼ੋਅ 'ਚ ਅੱਤ (ਵੀਡੀਓ)

23 September, 2015 04:19:09 PM
ਜਲੰਧਰ- ਸਿਆਣੇ ਠੀਕ ਹੀ ਕਹਿੰਦੇ ਹਨ ਕਿ ਪੰਜਾਬੀ ਜਿਥੇ ਵੀ ਜਾਣ ਇਕ ਨਵਾਂ ਪੰਜਾਬ ਵਸਾ ਦਿੰਦੇ ਹਨ। ਫਿਰ ਭਾਵੇਂ ਉਹ ਵਿਦੇਸ਼ੀ ਧਰਤੀ ਹੋਵੇ ਜਾਂ ਕੋਈ ਟੀ. ਵੀ. ਸ਼ੋਅ, ਪੰਜਾਬੀ ਨੂੰ ਨੱਚਦਾ ਦੇਖ ਰੂਹ ਖੁਸ਼ ਹੋ ਜਾਂਦੀ ਹੈ। ਅਜਿਹੇ ਹੀ ਇਕ ਪੰਜਾਬੀ ਸਿੰਘ ਦੀ ਅੱਜ ਅਸੀਂ ਗੱਲ ਕਰ ਰਹੇ ਹਾਂ, ਜਿਸ ਨੂੰ ਸ਼ਾਇਦ ਤੁਹਾਡੇ ਵਿਚੋਂ ਕੁਝ ਲੋਕ ਜਾਣਦੇ ਵੀ ਹੋਣ। ਇਸ ਸਿੰਘ ਦਾ ਨਾਂ ਹੈ 'ਸ਼ੈਲ ਸਿੰਘ', ਜਿਹੜਾ ਫੇਸਬੁੱਕ ਤੇ ਯੂਟਿਊਬ 'ਤੇ ਆਪਣੇ ਵੱਖਰੇ ਸਟਾਈਲ ਦੇ ਭੰਗੜੇ ਨਾਲ ਕਾਫੀ ਲੋਕਾਂ ਦੇ ਦਿਲਾਂ 'ਚ ਪਛਾਣ ਬਣਾ ਚੁੱਕਾ ਹੈ। ਸ਼ੈਲ ਸਿੰਘ ਨੇ ਹਾਲ ਹੀ 'ਚ ਡਾਂਸ ਪਲੱਸ ਸ਼ੋਅ ਵਿਚ ਆਪਣੇ ਡਾਂਸ ਨਾਲ ਧਮਾਲਾਂ ਮਚਾ ਦਿੱਤੀਆਂ ਹਨ।
ਇਸ ਦੀ ਵੀਡੀਓ ਵੀ ਉਸ ਨੇ ਆਪਣੇ ਫੇਸਬੁੱਕ ਪੇਜ 'ਤੇ ਸ਼ੇਅਰ ਕੀਤੀ ਹੈ। ਇਥੋਂ ਤਕ ਕਿ ਸੋਅ ਦੇ ਜੱਜ ਰੈਮੇ ਡਿਸੂਜ਼ਾ ਵੀ ਸ਼ੈਲ ਦਾ ਡਾਂਸ ਦੇਖ ਕੇ ਖੁਸ਼ ਹੁੰਦੇ ਤੇ ਆਨੰਦ ਮਾਣਦੇ ਦਿਖਾਈ ਦੇ ਰਹੇ ਹਨ। ਸ਼ੋਅ ਦੇ ਬਾਕੀ ਜੱਜ ਤਾਂ ਆਪਣੀਆਂ ਸੀਟਾਂ 'ਤੇ ਹੀ ਨੱਚਣ ਲੱਗ ਪੈਂਦੇ ਹਨ। ਸ਼ੈਲ ਸਿੰਘ ਦੇ ਫੇਸਬੁੱਕ 'ਤੇ ਲਗਭਗ 22 ਹਜ਼ਾਰ ਫਾਲੋਅਰਜ਼ ਹਨ। ਤੁਸੀਂ ਵੀ ਦੇਖੋ ਉਸ ਦਾ ਇਹ ਭੰਗੜਾ ਤੇ ਮਾਣੋ ਆਨੰਦ।

'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Tags: ਫੇਸਬੁੱਕ ਸ਼ੈਲ ਸਿੰਘ Facebook Shael Singh Dance Plus