ਮੁੰਬਈ (ਬਿਊਰੋ)— ਟੀ. ਵੀ. ਸੀਰੀਅਲ 'ਯੇ ਹੈ ਮੁਹੱਬਤੇ' 'ਚ ਸ਼ਗੁਨ ਦਾ ਕਿਰਦਾਰ ਨਿਭਾ ਰਹੀ ਅਦਾਕਾਰਾ ਅਨੀਤਾ ਹਸਨੰਦਾਨੀ ਅਸਲ ਜ਼ਿਦੰਗੀ 'ਚ ਕਾਫ਼ੀ ਮਸਤੀਖੌਰ ਹੈ। ਇਸ ਮਸਤੀ ਭਰੇ ਮੂਡ 'ਚ ਉਨ੍ਹਾਂ ਨੇ ਇੰਸਟਾਗਰਾਮ 'ਤੇ ਇਕ ਵੀਡੀਓ ਪੋਸਟ ਕੀਤਾ ਹੈ। ਇਸ ਵੀਡੀਓ 'ਚ ਉਹ ਮਸਤੀ 'ਚ ਡਾਂਸ ਕਰਦੀ ਦਿਖਾਈ ਦੇ ਰਹੀ ਹੈ। ਇਸ ਵਿਚ ਉਨ੍ਹਾਂ ਨੇ ਯੈਲੋ ਕਲਰ ਦੀ ਡਰੈੱਸ ਪਾਈ ਹੈ ਅਤੇ ਚਸ਼ਮਾ ਵੀ ਲਗਾਇਆ ਹੋਇਆ ਹੈ।
ਵੀਡੀਓ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ ਲਿਖਿਆ,''My husband cracks up every time he sees ur version @inanna ... hope this one at least makes u smile @rohitreddygoa 😂😂🤣😂🤣 Just for fun! NewFav Song!'
ਅਨੀਤਾ ਡੀਜੇ ਕੇਐੱਸ ਦੇ ਵਾਇਰਲ ਗੀਤ 'ਸਕੂਬੀ ਡੂ ਪਾ ਪਾ...' 'ਤੇ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ। ਦੱਸ ਦਈਏ ਕਿ ਅਨੀਤਾ ਟੀ. ਵੀ. ਸ਼ੋਅ 'ਨਾਗਿਨ 3' ਨੂੰ ਲੈ ਕੇ ਕਾਫੀ ਲੰਬੇ ਸਮੇਂ ਤੋਂ ਸੁਰਖੀਆਂ 'ਚ ਹੈ। ਹਾਲ ਹੀ ਵਿਚ 'ਨਾਗਿਨ 3' ਦੇ ਟੀਜ਼ਰ ਨੂੰ ਰਿਲੀਜ਼ ਕੀਤਾ ਗਿਆ ਸੀ ਅਤੇ ਲੋਕਾਂ ਨੇ ਇਸ ਨੂੰ ਬਹੁਤ ਪਸੰਦ ਵੀ ਕੀਤਾ। 'ਨਾਗਿਨ' ਦੇ ਤੀਸਰੇ ਸੀਜ਼ਨ 'ਚ ਜਿੱਥੇ ਸੁਰਭੀ ਜੋਤੀ ਲੀਡ ਰੋਲ 'ਚ ਉਥੇ ਹੀ ਅਨੀਤਾ ਨਿਗੈਟਿਵ ਰੋਲ 'ਚ ਨਜ਼ਰ ਆਵੇਗੀ।